ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਭੈ ਚੌਟਾਲਾ ਦੇ ਸਾਹਮਣੇ ਇਨੈਲੋ ਦਾ ਅਕਸ ਬਚਾਉਣ ਦੀ ਚੁਣੌਤੀ

ਹਰਿਆਣਾ ਵਿਧਾਨ ਸਭਾ ਚੋਣਾਂ 2019 ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦਾ ਪੂਰਾ ਦਾਰੋਮਦਾਰ ਅਭੈ ਸਿੰਘ ਚੌਟਾਲਾ 'ਤੇ ਹੈ। ਉਹ ਖ਼ੁਦ ਏਲਨਾਬਾਦ ਸੀਟ ਤੋਂ ਚੋਣ ਲੜ ਰਹੇ ਹਨ।  ਪਾਰਟੀ ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਜੇਲ੍ਹ ਵਿੱਚ ਹਨ ਅਤੇ ਕਈ ਵੱਡੇ ਨੇਤਾਵਾਂ ਨੇ ਪਰਿਵਾਰ ਵਿੱਚ ਮਤਭੇਦਾਂ ਕਾਰਨ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। 

ਹਾਲਾਂਕਿ ਓਮ ਪ੍ਰਕਾਸ਼ ਚੌਟਾਲਾ ਪੈਰੋਲ 'ਤੇ ਆ ਕੇ ਕਾਰਕੁਨਾਂ ਨੂੰ ਉਤਸ਼ਾਹਤ ਕਰ ਰਹੇ ਹਨ, ਪਰ ਅਭੈ ਚੌਟਾਲਾ ਲਈ ਪਾਰਟੀ ਦਾ ਅਕਸ ਨੂੰ ਬਚਾਉਣਾ ਵੱਡੀ ਚੁਣੌਤੀ ਹੈ ਕਿਉਂਕਿ, ਇਸ ਵਾਰ ਹਾਲਾਤ ਬਹੁਤ ਬਦਲ ਗਏ ਹਨ।

 

ਪਿਤਾ ਅਤੇ ਭਰਾ ਤੋਂ ਬਾਅਦ ਸੰਭਾਲੀ ਕਮਾਨ 

ਜੇਬੀਟੀ ਭਰਤੀ ਘੁਟਾਲੇ ਵਿੱਚ ਅਭੈ ਚੌਟਾਲਾ ਨੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਵੱਡੇ ਭਰਾ ਅਜੇ ਚੌਟਾਲਾ ਦੀ ਸਜ਼ਾ ਤੋਂ ਬਾਅਦ ਇਨੈਲੋ ਦੀ ਕਮਾਨ ਸੰਭਾਲੀ। ਪਿਤਾ ਦੀ ਸੀਟ ਏਲਾਨਾਬਾਦ ਤੋਂ ਦੋ ਵਾਰ ਵਿਧਾਇਕ ਚੁਣੇ ਗਏ। ਇਸ ਦੌਰਾਨ, ਪਰਿਵਾਰ ਵਿੱਚ ਮਤਭੇਦਾਂ ਕਾਰਨ ਫੁ਼ਟ ਪੈ ਗਈ ਅਤੇ ਅਭੈ ਦੇ ਭਤੀਜੇ ਦੁਸ਼ਯੰਤ ਚੌਟਾਲਾ ਨੇ ਇੱਕ ਵੱਖਰੀ ਪਾਰਟੀ ਜਜਪਾ ਬਣਾ ਲਈ।

 

ਅਭੈ ਸਿੰਘ ਚੌਟਾਲਾ ਦੀ ਸਿਆਸੀ ਯਾਤਰਾ

1999 ਵਿੱਚ ਅਭੈ ਚੌਟਾਲਾ ਹਰਿਆਣਾ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਬਣੇ
1991 ਤੋਂ 2019 ਤੱਕ ਉਹ 13 ਖੇਡ ਸੰਘਾਂ ਵਿੱਚ ਪ੍ਰਧਾਨ ਦੇ ਅਹੁਦੇ ‘ਤੇ ਰਹੇ
2005 ਵਿੱਚ ਸਿਰਸਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ
2009 ਵਿੱਚ ਪਹਿਲੀ ਵਾਰ ਉਪ ਚੋਣ ਵਿੱਚ ਏਲਾਨਾਬਾਦ ਤੋਂ ਵਿਧਾਇਕ ਚੁਣੇ
2014 ਵਿੱਚ ਨੇਤਾ ਵਿਰੋਧੀ ਧਿਰ ਚੁਣੇ


 ਖਿਡਾਰੀਆਂ ਲਈ ਕੰਮ ਕੀਤਾ

ਅਭੈ ਚੌਟਾਲਾ ਨੇ ਹਰਿਆਣੇ ਵਿੱਚ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਬਹੁਤ ਸਾਰੇ ਕੰਮ ਕੀਤੇ। ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਕੋਟਾ, ਖੁਰਾਕ ਦਾ ਖ਼ਰਚਾ ਅਤੇ ਰਾਸ਼ਟਰੀ ਪੱਧਰ 'ਤੇ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਉੱਤੇ ਇਨਾਮ ਦੇਣ ਲਈ ਇੱਕ ਯੋਜਨਾ ਸ਼ੁਰੂ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ।


ਬਹੁਤ ਸਾਰੇ ਮੈਡਲ ਜਿੱਤੇ

ਅਭੈ ਚੌਟਾਲਾ ਨੂੰ ਵਾਲੀਬਾਲ ਖੇਡਣ ਦਾ ਵੀ ਸ਼ੌਕ ਸੀ। ਵਾਲੀਬਾਲ ਅੰਤਰ-ਰਾਜ ਮੁਕਾਬਲਿਆਂ ਵਿੱਚ ਅੱਠ ਵਾਰ ਖੇਡਿਆ ਅਤੇ ਕਈ ਤਮਗ਼ੇ ਵੀ ਜਿੱਤੇ।

 

ਸੋਸ਼ਲ ਮੀਡੀਆ

ਅਭੈ ਦੇ ਟਵਿੱਟਰ 'ਤੇ 8,712 ਫਾਲੋਅਰਜ਼ ਹਨ

ਫੇਸਬੁੱਕ ਪੇਜ 'ਤੇ 3.85 ਲੱਖ ਲੋਕ ਫਾਲੋ ਕਰਦੇ ਹਨ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Abhay Chautala has Challenge of saving INLD credibility in election