ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਧਾਨ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ EVMs ’ਤੇ ਹੰਗਾਮਾ

ਵਿਧਾਨ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ EVMs ’ਤੇ ਹੰਗਾਮਾ

ਮਹਾਰਾਸ਼ਟਰ ਦੇ ਚੋਣ ਨਤੀਜਿਆਂ ਤੋਂ ਪਹਿਲਾਂ ‘ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ’ (EVMs) ਉੱਤੇ ਹੰਗਾਮਾ ਖੜ੍ਹਾ ਹੋ ਗਿਆ ਹੈ। ਮਹਾਰਾਸ਼ਟਰ ਕਾਂਗਰਸ ਕਮੇਟੀ ਦੇ ਪ੍ਰਧਾਨ ਬਾਲਾ ਸਾਹਿਬ ਥੋਰਾਟ ਨੇ ਮੁੱਖ ਚੋਣ ਅਧਿਕਾਰੀ (CEC) ਨੂੰ ਇੱਕ ਚਿੱਠੀ ਲਿਖ ਕੇ ਈਵੀਐੱਮਜ਼ ਨਾਲ ਛੇੜਖਾਨੀ ਦਾ ਸ਼ੱਕ ਜ਼ਾਹਿਰ ਕੀਤਾ ਹੈ।

 

 

ਸ੍ਰੀ ਥੋਰਾਟ ਨੇ ਸਟ੍ਰੌਂਗ ਰੂਮ ਵਿੱਚ ਨੈੱਟਵਰਕ ਜੈਮਰ ਲਾਉਣ ਦੀ ਮੰਗ ਦੇ ਨਾਲ ਹੀ ਵੋਟਾਂ ਦੀ ਗਿਣਤੀ ਵੇਲੇ ਹਰੇਕ ਗੇੜ ਦਾ ਨਤੀਜਾ ਐਲਾਨਣ ਦੀ ਵੀ ਮੰਗ ਕੀਤੀ ਹੈ। ਸ੍ਰੀ ਥੋਰਾਟ ਵੱਲੋਂ ਜਾਰੀ ਸ਼ਿਕਾਇਤੀ–ਚਿੱਠੀ ਵਿੱਚ ਕਿਹਾ ਗਿਆ ਹੈ ਕਿ EVMs ਨਾਲ ਛੇੜਖਾਨੀ ਕੀਤੀ ਜਾ ਰਹੀ ਹੈ। ਦੇਸ਼ ਦੇ ਨਾਗਰਿਕਾਂ ਨੂੰ ਡਰ ਲੱਗ ਰਿਹਾ ਹੈ ਕਿ EVM ਨਾਲ ਛੇੜਖਾਨੀ ਹੋ ਸਕਦੀ ਹੈ ਤੇ ਇਨ੍ਹਾਂ ਨੂੰ ਮੋਬਾਇਲ ਅਤੇ ਵਾਇਰਲੈੱਸ ਨੈੱਟਵਰਕ ਨਾਲ ਹੈਕ ਕੀਤਾ ਜਾ ਸਕਦਾ ਹੈ।

 

 

ਕਾਂਗਰਸ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਵੋਟਿੰਗ ਹੋਵੇ ਤੇ ਵੋਟਾਂ ਦੀ ਗਿਣਤੀ ਹੋਵੇ, ਉੱਥੇ ਨੈੱਟਵਰਕ ਜੈਮਰ ਸਥਾਪਤ ਕੀਤੇ ਜਾਣ।

 

 

ਸ੍ਰੀ ਥੋਰਾਟ ਨੇ ਮੰਗ ਕੀਤੀ ਹੈ ਕਿ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦੌਰਾਨ ਵੀ ਨੈੱਟਵਰਕ ਜੈਮਰਜ਼ ਲੱਗਣੇ ਚਾਹੀਦੇ ਹਨ। ਉਨ੍ਹਾਂ ਕਿਹਾ ਹੈ ਕਿ ਨੈੱਟਵਰਕ ਜੈਮਰਜ਼ ਨੂੰ ਤੁਰੰਤ ਪ੍ਰਭਾਵ ਨਾਲ ਵਿਧਾਨ ਸਭਾ ਹਲਕਿਆਂ ਵਿੱਚ ਲਾਇਆ ਜਾਵੇ, ਜਿੱਥੇ ਵੋਟਾਂ ਦੀ ਗਿਣਤੀ ਹੋ ਰਹੀ ਹੈ।

 

 

ਇੱਥੇ ਵਰਨਣਯੋਗ ਹੈ ਕਿ EVMs ਨਾਲ ਕਥਿਤ ਛੇੜਖਾਨੀ ਦੇ ਦੋਸ਼ ਹਾਲੀਆ ਲੋਕ ਸਭਾ ਚੋਣਾਂ ਵੇਲੇ ਵੀ ਲੱਗੇ ਸਨ ਤੇ ਦੇਸ਼ ਦੀ ਜਮਹੂਰੀ ਪ੍ਰਕਿਰਿਆ ਵੇਲੇ ਇਸ ਤੋਂ ਪਹਿਲਾਂ ਕਦੇ ਅਜਿਹੇ ਦੋਸ਼ ਨਹੀਂ ਲੱਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accusations over EVMs before Legislative Assembly Poll Results