ਹਰਿਆਣਾ ਵਿਧਾਨ ਸਭਾ ਚੋਣਾਂ 2019: ਸਮਾਜਿਕ ਰੁਝਾਨ ਦੇ ਉਲਟ ਚਲਦਿਆਂ ਹਰਿਆਣਾ ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਗੈਰ ਜਾਟ ਵੋਟਾਂ 'ਤੇ ਨਜ਼ਰ ਰੱਖ ਰਹੀਆਂ ਹਨ। ਸੂਬੇ ਚ ਜ਼ਿਮੀਂਦਾਰ ਵਰਗ ਚ ਆਉਂਦੀਆਂ ਜਾਟਾਂ ਦੀ ਆਬਾਦੀ ਸੂਬੇ ਦੀ ਕੁਲ ਆਬਾਦੀ ਦਾ 28 ਫੀਸਦ ਹੈ।
ਗੈਰ ਜਾਟ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਭਾਜਪਾ ਨੇ ਆਪਣੇ ਦੂਜੇ ਕਾਰਜਕਾਲ ਲਈ ਜ਼ਿਆਦਾਤਰ ਸੀਟਾਂ 'ਤੇ ਗੈਰ ਜਾਟ ਉਮੀਦਵਾਰ ਖੜ੍ਹੇ ਕੀਤੇ ਹਨ। ਭਾਜਪਾ ਦਾ ਟੀਚਾ 90 ਵਿਧਾਨ ਸਭਾ ਸੀਟਾਂ ਵਾਲੇ ਸੂਬੇ ਚ 75 ਤੋਂ ਵੱਧ ਸੀਟਾਂ ਜਿੱਤਣਾ ਹੈ।
ਇਸੇ ਤਰ੍ਹਾਂ ਕਾਂਗਰਸ ਨੇ ਵੀ ਇਸ ਵਾਰ ਜਾਟ ਉਮੀਦਵਾਰਾਂ ਦੀ ਗਿਣਤੀ ਘਟਾ ਦਿੱਤੀ ਹੈ ਹਾਲਾਂਕਿ ਕਾਂਗਰਸ ਚ ਜਾਟ ਉਮੀਦਵਾਰਾਂ ਦੀ ਗਿਣਤੀ ਇਸ ਦੇ ਵਿਰੋਧੀ ਭਾਜਪਾ ਨਾਲੋਂ ਜ਼ਿਆਦਾ ਹੈ। ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਅਸਲ ਉਮੀਦਵਾਰ ਭੁਪਿੰਦਰ ਸਿੰਘ ਹੁੱਡਾ ਵੀ ਜਾਟ ਬਿਰਦਾਦੀ ਤੋਂ ਆਉਂਦੇ ਹਨ।
ਦੋਵੇਂ ਪਾਰਟੀਆਂ ਵੱਡੀ ਗਿਣਤੀ ਚ ਹੋਰ ਜਾਤੀਆਂ ਨੂੰ ਅਜ਼ਮਾ ਰਹੀਆਂ ਹਨ। ਇਨ੍ਹਾਂ ਵਿੱਚ ਪੰਜਾਬੀ (8 ਫੀਸਦ), ਬ੍ਰਾਹਮਣ (7.5 ਫੀਸਦ), ਅਹੀਰ (5.14 ਫੀਸਦ), ਵੈਸ਼ (5 ਫੀਸਦ), ਗੁੱਜਰ (3.35 ਫੀਸਦ), ਜਾਟ ਸਿੱਖ (4 ਫੀਸਦ), ਰਾਜਪੂਤ (4.4 ਫੀਸਦ), ਮੀਓ ਅਤੇ ਮੁਸਲਮਾਨ (8.8 ਫੀਸਦ) ਅਤੇ ਬਿਸ਼ਨੋਈ (0.7 ਫੀਸਦ) ਹਨ। ਅਨੁਸੂਚਿਤ ਜਾਤੀਆਂ ਕੁੱਲ ਆਬਾਦੀ ਦਾ 21 ਫੀਸਦ ਬਣਦੀਆਂ ਹਨ ਜੋ ਜਾਟਾਂ ਤੋਂ ਬਾਅਦ ਸਭ ਤੋਂ ਵੱਧ ਹੈ।
.