ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣ ਰੁਝਾਨਾਂ ’ਚ ਭਾਜਪਾ ਅੱਗੇ

ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣ ਰੁਝਾਨਾਂ ’ਚ ਭਾਜਪਾ ਅੱਗੇ

Haryana and Maharashtra Vidhan Election Results 2019 : ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਬੀਤੀ 21 ਅਕਤੂਬਰ ਨੂੰ ਪਈਆਂ ਵੋਟਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਅੱਗੇ ਚੱਲ ਰਹੀ ਹੈ। ਅੱਜ ਵੀਰਵਾਰ ਨੂੰ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ। 18 ਰਾਜਾਂ ਦੀਆਂ 51 ਵਿਧਾਨ ਸਭਾ ਸੀਟਾਂ ਉੱਤੇ ਜ਼ਿਮਨੀ ਚੋਣ ਨਤੀਜੇ ਵੀ ਆਉਣੇ ਹਨ।

 

 

ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ।

 

 

ਹਰਿਆਣਾ 'ਚ ਤੀਜੇ ਸਥਾਨ ਲਈ ਜਜਪਾ ਤੇ ਇੰਡੀਅਨ ਨੈਸ਼ਨਲ ਲੋਕ ਦਲ ਵਿਚਾਲੇ ਜੰਗ ਚੱਲਦੀ ਦਿਸ ਰਹੀ ਹੈ।

 

 

ਇਨ੍ਹਾਂ ਸੀਟਾਂ ਵਿੱਚੋਂ ਲਗਭਗ 30 ਸੀਟਾਂ ਭਾਜਪਾ ਤੇ ਉਸ ਦੇ ਸਹਿਯੋਗੀਆਂ ਕੋਲ ਹਨ ਜਦ ਕਿ 12 ਸੀਟਾਂ ਕਾਂਗਰਸ ਤੇ ਬਾਕੀ ਹੋਰ ਖੇਤਰੀ ਪਾਰਟੀਆਂ ਕੋਲ ਹਨ।

 

 

ਅੱਜ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ – ਦਾਖਾ, ਫ਼ਗਵਾੜਾ (SC), ਮੁਕੇਰੀਆਂ, ਜਲਾਲਾਬਾਦ – ਲਈ ਜ਼ਿਮਨੀ ਚੋਣ ਨਤੀਜੇ ਵੀ ਆਉਣੇ ਹਨ। ਜੇ ਇਨ੍ਹਾਂ ਜ਼ਿਮਨੀ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਚੋਣ ਜਿੱਤਦੇ ਹਨ, ਤਾਂ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਉੱਤੇ ਮੋਹਰ ਹੋਵੇਗਾ। ਜੇ ਇਸ ਤੋਂ ਉਲਟ ਨਤੀਜੇ ਆਉਂਦੇ ਹਨ, ਤਾਂ ਯਕੀਨੀ ਤੌਰ ਉੱਤੇ ਉਨ੍ਹਾਂ ਨਤੀਜਿਆਂ ਤੋਂ ਜਨਤਾ ਆਪਣੇ ਹਿਸਾਬ ਨਾਲ ਮਤਲਬ ਕੱਢੇਗੀ।

 

 

ਇਹ ਜ਼ਿਮਨੀ ਚੋਣਾਂ ਸਿਆਸੀ ਪਾਰਟੀਆਂ ਲਈ ਵੱਕਾਰ ਦੀ ਜੰਗ ਬਣੀਆਂ ਹੋਈਆਂ ਹਨ ਕਿਉਂਕਿ ਇਹ ਨਤੀਜੇ ਵਿਧਾਨ ਸਭਾ ਦੇ ਗਣਿਤ ਨੂੰ ਅੰਸ਼ਕ ਤੌਰ ’ਤੇ ਹੀ ਬਦਲ ਸਕਣਗੇ। ਪੰਜਾਬ ਵਿੱਚ ਤਾਂ ਇਨ੍ਹਾਂ ਜ਼ਿਮਨੀ ਵਿਧਾਨ ਸਭਾ ਚੋਣ ਨਤੀਜਿਆਂ ਦਾ ਕਿਸੇ ’ਤੇ ਕੋਈ ਅਸਰ ਨਹੀਂ ਪੈਣਾ।

 

 

ਲੰਘੇ ਸੋਮਵਾਰ ਨੂੰ ਹੋਈਆਂ ਜ਼ਿਮਨੀ ਚੋਣਾਂ ’ਚ ਕੁੱਲ ਔਸਤਨ 57 ਫ਼ੀ ਸਦੀ ਵੋਟਾਂ ਪਈਆਂ ਸਨ।

 

 

ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੀਆਂ 11 ਸੀਟਾਂ ਲਈ ਜ਼ਿਮਨੀ ਚੋਣ ਹੋਈ ਸੀ। ਉੱਥੇ ਇਸ ਤੋਂ ਬਾਅਦ ਗੁਜਰਾਤ ’ਚ ਛੇ, ਬਿਹਾਰ ’ਚ ਪੰਜ, ਆਸਾਮ ’ਚ ਚਾਰ, ਹਿਮਾਚਲ ਪ੍ਰਦੇਸ਼ ਵਿੱਚ ਦੋ ਤੇ ਤਾਮਿਲ ਨਾਡੂ ’ਚ ਦੋ ਸੀਟਾਂ ਉੱਤੇ ਵੀ ਜ਼ਿਮਨੀ ਚੋਣਾਂ ਹੋਈਆਂ ਸਨ।

 

 

ਇਸ ਦੇ ਨਾਲ ਹੀ ਬੀਤੀ 21 ਅਕਤੂਬਰ ਨੂੰ ਦੋ ਲੋਕ ਸਭਾ ਸੀਟਾਂ ਲਈ ਵੀ ਜ਼ਿਮਨੀ ਚੋਣ ਹੋਈ ਸੀ; ਉਨ੍ਹਾਂ ਵਿੱਚ ਇੱਕ ਮਹਾਰਾਸ਼ਟਰ ਦੀ ਸਤਾਰਾ ਲੋਕ ਸਭਾ ਸੀਟ ਤੇ ਦੂਜੀ ਬਿਹਾਰ ਦੀ ਸਮੱਸਤੀਪੁਰ ਲੋਕ ਸੀਟ ਹੈ। ਇਹ ਸੀਟਾਂ ਕ੍ਰਮਵਾਰ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਅਤੇ ਲੋਕ ਜਨ–ਸ਼ਕਤੀ ਪਾਰਟੀ (LJP) ਕੋਲ ਸਨ।

 

 

ਸਿਆਸੀ ਪੱਖੋਂ ਅਹਿਮ ਉੱਤਰ ਪ੍ਰਦੇਸ਼ ਵਿੱਚ ਜ਼ਿਮਨੀ ਚੋਣਾਂ ਇੱਕ ਤਰ੍ਹਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਪ੍ਰੀਖਿਆ ਵਾਂਗ ਹਨ। ਭਾਜਪਾ ਕੋਲ ਇੱਥੇ ਕੁੱਲ 403 ਵਿਧਾਨ ਸਭਾ ਸੀਟਾਂ ਵਿੱਚੋਂ 302 ਹਨ। ਇੱਥੇ 11 ਸੀਟਾਂ ਲਈ ਭਾਜਪਾ (BJP), ਬਹੁਜਨ ਸਮਾਜ ਪਾਰਟੀ (ਬਸਪਾ - BSP), ਸਮਾਜਵਾਦੀ ਪਾਰਟੀ (SP) ਅਤੇ ਕਾਂਗਰਸ ਵਿਚਾਲੇ ਚੌਤਰਫ਼ਾ ਮੁਕਾਬਲਾ ਹੈ।

 

 

ਇਨ੍ਹਾਂ ਸੀਟਾਂ ਵਿੱਚੋਂ ਅੱਠ ਸੀਟਾਂ ਪਹਿਲਾਂ ਭਾਜਪਾ ਕੋਲ ਸਨ। ਇੱਕ ਸੀਟ ਉਸ ਦੀ ਸਹਿਯੋਗੀ ਪਾਰਟੀ ‘ਅਪਨਾ ਦਲ (ਸੋਨੇਲਾਲ)’ ਕੋਲ ਸੀ। ਰਾਮਪੁਰ ਤੇ ਜਲਾਲਪੁਰ (ਅੰਬੇਡਕਰਨਗਰ) ਕ੍ਰਮਵਾਰ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਕੋਲ ਸਨ। ਸੂਬੇ ’ਚ ਸੋਮਵਾਰ ਨੂੰ ਕੁੱਲ ਔਸਤਨ 47.05 ਫ਼ੀ ਸਦੀ ਵੋਟਾਂ ਪਈਆਂ ਸਨ।

 

 

ਰਾਜਸਥਾਨ ’ਚ ਜੇ ਭਾਜਪਾ ਤੇ ਉਸ ਦੀ ਸਹਿਯੋਗ RLP ਤੋਂ ਕਾਂਗਰਸ ਦੋ ਸੀਟਾਂ ਖੋਹਣ ਵਿੰਚ ਸਫ਼ਲ ਹੋ ਜਾਂਦੀ ਹੈ, ਤਾਂ ਉਹ ਵਿਧਾਨ ਸਭਾ ’ਚ ਮਜ਼ਬੂਤ ਸਥਿਤੀ ਵਿੱਚ ਆ ਜਾਵੇਗੀ। ਇੱਥੇ ਦੋ ਵਿਧਾਨ ਸਭਾ ਸੀਟਾਂ ਮੰਡਾਵਾ ਤੇ ਖੀਂਵਸਰ ਲਈ ਜ਼ਿਮਨੀ ਚੋਣਾਂ ਹੋਈਆਂ ਸਨ। ਉੱਧਰ ਸਿੱਕਮ ’ਚ ਤਿੰਨ ਸੀਟਾਂ ਲਈ ਜ਼ਿਮਨੀ ਚੋਣਾਂ ਹੋਈਆਂ ਸਨ; ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ (ਪੋਕਲੋਕ ਕਾਮਰਾਂਗ ਵਿਧਾਨ ਸਭਾ) ਵੀ ਉਮੀਦਵਾਰਾਂ ’ਚੋਂ ਇੱਕ ਹੈ।

 

 

ਭਾਰਤੀ ਫ਼ੁਟਬਾਲ ਟੀਮ ਦੇ ਸਾਬਕਾ ਕਪਤਾਨ ਬਾਇਚੁੰਗ ਭੂਟੀਆ ਵੀ ਗੰਗਟੋਕ ਤੋਂ ‘ਹਮਰੋ ਸਿੱਕਿਮ ਪਾਰਟੀ’ (HSP) ਦੀ ਟਿਕਟ ਉੱਤੇ ਚੋਣ ਮੈਦਾਨ ’ਚ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP is ahead in Haryana and Maharashtra Assembly Election Trends