ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LIVE Haryana Election Result 2019: ਹਰਿਆਣਾ 'ਚ ਜੇਜੇਪੀ ਬਣ ਸਕਦੀ ਹੈ ਕਿੰਗ ਮੇਕਰ

75 ਪਾਰ ਦੇ ਨਾਹਰੇ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ 2019  (Haryana Assembly Elections 2019) ਵਿੱਚ ਉਤਰੀ ਭਾਜਪਾ ਦਾ ਪ੍ਰਦਰਸ਼ਨ ਪਹਿਲਾਂ ਤੋਂ ਮੱਠਾ ਰਹਿਣ ਦੀ ਉਮੀਦ ਹੈ। ਐਗਜ਼ਿਟ ਪੋਲ ਤੋਂ ਬਾਅਦ ਸਵੇਰੇ 11 ਵਜੇ ਤੱਕ ਭਾਜਪਾ ਰੁਝਾਨਾਂ ਵਿੱਚ ਪਿੱਛੇ ਹੈ ਅਤੇ ਹਾਲੇ ਤੱਕ 45 ਦੇ ਅੰਕੜੇ ਤੱਕ ਨਹੀਂ ਪਹੁੰਚ ਸਕੀ, ਦੂਜੇ ਪਾਸੇ ਕਾਂਗਰਸ ਨੇ ਚੰਗੀ ਤਰ੍ਹਾਂ ਪਲਟ ਵਾਰ ਕੀਤਾ ਹੈ। ਉਹ ਨਾ ਸਿਰਫ ਭਾਜਪਾ ਨੂੰ ਸਖ਼ਤ ਟੱਕਰ ਦੇ ਰਹੀ ਹੈ ਬਲਕਿ ਭਾਜਪਾ ਨੂੰ ਵੀ ਬੈਕਫੁੱਟ 'ਤੇ ਲੈ ਗਈ ਹੈ।

11 ਮਹੀਨੇ ਪਹਿਲਾਂ ਪਹਿਲੇ ਸੂਬੇ ਵਿੱਚ ਨਵੀਂ ਪਾਰਟੀ ਵਜੋਂ ਹੋਂਦ ਵਿੱਚ ਆਈ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਰਾਜ ਵਿੱਚ ਕਿੰਗ ਮੇਕਰ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। 

 

ਮਹੱਤਵਪੂਰਨ ਗੱਲ ਇਹ ਹੈ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 47 ਸੀਟਾਂ ਜਿੱਤੀਆਂ ਸਨ। ਇਸ ਤੋਂ ਬਾਅਦ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਕਲੀਨ ਸਵੀਪ ਕੀਤਾ ਸੀ ਅਤੇ ਸਾਰੀਆਂ 10 ਸੀਟਾਂ ਜਿੱਤੀਆਂ। 

 

ਲੋਕ ਸਭਾ ਚੋਣਾਂ ਵਿੱਚ ਭਾਜਪਾ 79 ਵਿਧਾਨ ਸਭਾ ਹਲਕਿਆਂ ਅਤੇ ਕਾਂਗਰਸ 10 ਸੀਟਾਂ 'ਤੇ ਅੱਗੇ ਸੀ, ਜਦਕਿ ਜੇਜੇਪੀ ਸਿਰਫ ਇਕ ਸੀਟ 'ਤੇ ਅੱਗੇ ਸੀ। ਇਸ ਤੋਂ ਬਾਅਦ ਭਾਜਪਾ ਨੇ 14ਵੀਂ ਵਿਧਾਨ ਸਭਾ ਚੋਣਾਂ ਲਈ ਇਸ ਵਾਰ 75 ਪਾਰ ਦਾ ਟੀਚਾ ਮਿੱਥਿਆ ਸੀ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੂੰ 15 ਸੀਟਾਂ ਮਿਲੀਆਂ ਸਨ। 90 ਮੈਂਬਰੀ ਅਸੈਂਬਲੀ ਵਿੱਚ ਬਹੁਮਤ ਅੰਕੜਾ 46 ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chances of hung assembly in Haryana JJP may become a king maker