ਹਰਿਆਣਾ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਫਿਲਹਾਲ, ਭਾਜਪਾ ਅਤੇ ਕਾਂਗਰਸ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ, ਇਸ ਦੌਰਾਨ ਜੇਜੇਪੀ ਕਿੰਗ ਮੇਕਰ ਦੀ ਭੂਮਿਕਾ ਵਿੱਚ ਦਿਖਾਈ ਦੇ ਰਹੀ ਹੈ। ਚੌਟਾਲਾ ਪਰਿਵਾਰ ਦਾ ਜਲਵਾ ਦਿਖ ਰਿਹਾ ਹੈ।
ਚੌਧਰੀ ਦੇਵੀ ਲਾਲ ਦੇ ਪਰਿਵਾਰ ਤੋਂ ਹਰਿਆਣਾ ਵਿੱਚ ਇਸ ਵਾਰ ਚਾਰ ਲੋਕ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿਚੋਂ ਅਭੈ ਚੌਟਾਲਾ (ਇਨੈਲੋ), ਏਲੇਨਾਬਾਦ, ਨੈਨਾ ਚੌਟਾਲਾ (ਜੇਜੇਪੀ) ਬਧਰਾ, ਦੁਸ਼ਯੰਤ ਚੌਟਾਲਾ (ਜੇਜੇਪੀ) ਉਚਾਨਾ ਅਤੇ ਆਦਤਿਆ ਦੇਵੀ ਲਾਲ (ਭਾਜਪਾ) ਡੱਬਵਾਲੀ ਸੀਟ ਤੋਂ ਹਨ। ਆਦਿਤਿਆ ਨੂੰ ਛੱਡ ਕੇ, ਸਾਰੇ ਤਿੰਨ ਹੋਰ ਪਰਿਵਾਰਕ ਮੈਂਬਰ ਅੱਗੇ ਚੱਲ ਰਹੇ ਹਨ।
2018 ਵਿੱਚ ਬਣਾਈ ਨਵੀਂ ਪਾਰਟੀ
ਦੁਸ਼ਯੰਤ ਚੌਟਾਲ ਨੇ 09 ਦਸੰਬਰ 2018 ਨੂੰ ਨਵੀਂ ਪਾਰਟੀ ਬਣਾਈ ਸੀ। ਹਰਿਆਣਾ ਵਿੱਚ ਚੌਧਰੀ ਦੇਵੀ ਲਾਲ ਦੀ ਰਾਜਨੀਤੀ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਦੇਵੀ ਲਾਲ ਦੀ ਪਾਰਟੀ ਨੇ 1987 ਦੀਆਂ ਚੋਣਾਂ ਵਿੱਚ 90 ਵਿੱਚੋਂ 85 ਸੀਟਾਂ ਜਿੱਤੀਆਂ ਸਨ। ਬਾਅਦ ਵਿੱਚ ਉਨ੍ਹਾਂ ਦੇ ਬੇਟੇ ਓਮ ਪ੍ਰਕਾਸ਼ ਚੌਟਾਲਾ ਨੇ ਉਨ੍ਹਾਂ ਦੀ ਵਿਰਾਸਤ ਸੰਭਾਲ ਲਈ। ਰਾਜ ਦੇ ਮੁੱਖ ਮੰਤਰੀ ਬਣੇ। ਹੁਣ ਚੌਟਾਲਾ ਪਰਿਵਾਰ ਵੱਖ ਹੋ ਗਿਆ ਅਤੇ ਵੱਖਰੀ ਪਾਰਟੀ ਬਣ ਗਈ।