ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਲਵਲ ’ਚ ਕਾਂਗਰਸੀ ਹਮਾਇਤੀਆਂ ਵੱਲੋਂ ਹਵਾਈ ਫ਼ਾਇਰਿੰਗ, ਕੇਸ ਦਰਜ

ਪਲਵਲ ’ਚ ਕਾਂਗਰਸੀ ਹਮਾਇਤੀਆਂ ਵੱਲੋਂ ਹਵਾਈ ਫ਼ਾਇਰਿੰਗ, ਕੇਸ ਦਰਜ

ਪਲਵਲ ਜ਼ਿਲ੍ਹੇ ਦੇ ਬਹੀਨ ਥਾਣਾ ਇਲਾਕੇ ਦੇ ਪਿੰਡ ਆਲੀਮੇਵ ’ਚ ਕਾਂਗਰਸੀ ਉਮੀਦਵਾਰ ਦੇ ਚੋਣ ਪ੍ਰਚਾਰ ਦੌਰਾਨ ਦੋ ਨੌਜਵਾਨਾਂ ਨੇ ਸਰੇਆਮ ਨਾਜਾਇਜ਼ ਹਥਿਆਰਾਂ ਨਾਲ ਹਵਾਈ ਫ਼ਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵਿਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਸਰਗਰਮ ਹੋਈ ਪੁਲਿਸ ਨੇ ਇਸ ਸਬੰਧੀ ਦੋਵੇਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

 

 

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਅੱਜ ਆਖ਼ਰੀ ਦਿਨ ਦੋਵੇਂ ਮੁਲਜ਼ਮ ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਨਾਜਾਇਜ਼ ਹਥਿਆਰ ਚੁੱਕੇ ਹੋਏ ਸਨ ਤੇ ਉਹ ਡੀਜੇ ਉੱਤੇ ਬਹਿ ਕੇ ਹਵਾ ’ਚ ਗੋਲ਼ੀਆਂ ਚਲਾ ਰਹੇ ਸਨ। ਇਸ ਦੌਰਾਨ ਚੋਣ ਪ੍ਰਚਾਰ ਲਈ ਇਕੱਠੀ ਹੋਈ ਭੀੜ ਵੀ ਡੀਜੇ ਦੇ ਪਿੱਛੇ–ਪਿੱਛੇ ਚੱਲ ਰਹੀ ਸੀ।

 

 

ਗੋਲੀਬਾਰੀ ਦੀ ਇਹ ਵਿਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਤੱਕ ਵੀ ਜਾ ਪੁੱਜੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਮਾਮਲੇ ’ਚ ਦੋਵੇਂ ਨੌਜਵਾਨਾਂ ਅਲੀਮੇਵ ਨਿਵਾਸੀ ਲੁੱਕੀ ਭਲਵਾਨ ਤੇ ਅਜ਼ਹਰੂਦੀਨ ਵਿਰੁੱਧ ਕੇਸ ਦਰਜ ਕਰ ਲਿਆ ਹੈ।

 

 

ਹਾਲੇ ਦੋਵੇਂ ਨੌਜਵਾਨ ਫ਼ਰਾਰ ਦੱਸੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress supporters fire in air at Palwal booked