ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ਾਮ 6 ਵਜੇ ਤੱਕ ਪੂਰੀ ਹੋ ਗਈ ਹੈ। ਦੋਵਾਂ ਸੂਬਿਆਂ ਵਿੱਚ ਵੋਟਾਂ ਸਵੇਰੇ ਸੱਤ ਵਜੇ ਸ਼ੁਰੂ ਹੋਈਆਂ ਸਨ। ਇਸ ਸਥਿਤੀ ਵਿੱਚ ਐਗਜ਼ਿਟ ਪੋਲ ਦੇ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ।
ਹਰਿਆਣਾ ਦੀਆਂ ਕੁੱਲ 90 ਸੀਟਾਂ ਵਿਚੋਂ 46 ਸੀਟਾਂ ਉੱਤੇ ਬਹੁਮਤ ਬਣਦਾ ਹੈ, ਜਦੋਂਕਿ ਮਹਾਰਾਸ਼ਟਰ ਨੂੰ 288 ਵਿੱਚੋਂ 145 ਸੀਟਾਂ ਉੱਤੇ ਬਹੁਮਤ ਬਣਦਾ ਹੈ। ਸਾਰੇ ਵੱਖ-ਵੱਖ ਐਗਜ਼ਿਟ ਪੋਲ ਅਨੁਸਾਰ, ਭਾਜਪਾ ਦੇ ਦੋਵਾਂ ਸੂਬਿਆਂ ਵਿੱਚ ਸਰਕਾਰ ਬਣਾਉਣ ਦੀ ਸੰਭਾਵਨਾ ਹੈ। ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਐਗਜ਼ਿਟ ਪੋਲ ਦਾ ਨਤੀਜਾ ਵੀ ਗ਼ਲਤ ਹੋ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਕਿੰਨੀਆਂ ਵੋਟਾਂ ਮਿਲ ਰਹੀਆਂ ਹਨ।
ਆਓ ਜਾਣਦੇ ਹਾਂ ਕਿ ਐਗਜ਼ਿਟ ਪੋਲ ਦੇ ਨਤੀਜੇ ਤੇਜ਼ੀ ਨਾਲ ਆ ਰਹੇ ਹਨ। ਸ਼ਾਮ 6 ਵਜੇ ਤੱਕ ਮਹਾਰਾਸ਼ਟਰ ਵਿੱਚ ਕੁੱਲ 60.05 ਫੀਸਦੀ ਜਦਕਿ ਹਰਿਆਣਾ ਵਿੱਚ 6 ਵਜੇ ਤੱਕ 65 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।
ਮਹਾਰਾਸ਼ਟਰ
ਚੈਨਲ/ਏਜੰਸੀ | ਭਾਜਪਾ | ਕਾਂਗਰਸ | ਹੋਰ |
---|---|---|---|
ਟਾਈਮਜ਼ ਨਾਓਸ-ਸੀਐਨਐਕਸ | 230 | 48 | 10 |
ਏਬੀਪੀ ਨਿਊਜ਼ ਸੀਵੋਟਰ | 204 | 69 | 15 |
ਨਿਊਜ਼18-ਆਈਐਸਓਐਸ | 243 | 41 | 04 |
ਐਕਸਿਸ-ਇੰਡੀਆ ਟੂਡੇ | 166-194 | 72-90 | 22-34 |
ਰਿਪਬਲਿਕ-ਜਨ ਕੀ ਬਾਤ | 216-230 | 52-59 | 8-12 |
ਨਿਊਜ਼ਐਕਸ-ਪੋਲ ਸਟਰਾਟ | 188-200 | 74-89 | 6-10 |
ਹਰਿਆਣਾ
ਚੈਨਲ/ਏਜੰਸੀ | ਭਾਜਪਾ | ਕਾਂਗਰਸ | ਹੋਰ |
---|---|---|---|
ਟਾਈਮਜ਼ ਨਾਓਸ-ਸੀਐਨਐਕਸ | 71 | 11 | 8 |
ਏਬੀਪੀ ਨਿਊਜ਼ ਸੀਵੋਟਰ | 72 | 8 | 10 |
ਨਿਊਜ਼18-ਆਈਐਸਓਐਸ | 75 | 10 | 5 |
ਰਿਪਬਲਿਕ-ਜਨ ਕੀ ਬਾਤ | 52-63 | 15-19 | 12-18 |
ਟੀਵੀ9-ਭਾਰਤਵਰਸ਼ | 47 | 23 | 20 |
.