ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ BJP ਨੂੰ ਹਮਾਇਤ ਦੇਣ ਲਈ ਗੋਪਾਲ ਕਾਂਡਾ ਜੇਤੂ MLA ਨਾਲ ਦਿੱਲੀ ਰਵਾਨਾ

ਹਰਿਆਣਾ ਲੋਕਤਿੱਤ ਕਾਂਗਰਸ ਦੇ ਨੇਤਾ ਅਤੇ ਸਾਬਕਾ ਮੰਤਰੀ ਅਤੇ ਸਿਰਸਾ ਤੋਂ ਜਿੱਤੇ ਗੋਪਾਲ ਕਾਂਡਾ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਅੱਜ ਵੀਰਵਾਰ ਨੂੰ ਹੀ ਐਲਾਨ ਕਰ ਦਿੱਤਾ ਹੈ। ਉਹ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਸਮੇਤ 6 ਆਜ਼ਾਦ ਜੇਤੂ ਉਮੀਦਵਾਰਾਂ ਦੇ ਨਾਲ ਦਿੱਲੀ ਰਵਾਨਾ ਹੋ ਗਏ। ਇਸ ਗੱਲ ਦੀ ਪੁਸ਼ਟੀ ਗੋਪਾਲ ਕਾਂਡਾ ਦੇ ਭਰਾ ਗੋਬਿੰਦ ਕਾਂਡਾ ਨੇ ਕੀਤੀ ਹੈ। ਪਰ ਸੋਸ਼ਲ ਮੀਡੀਆ ਤੇ ਆਈਆਂ ਕੁਝ ਤਸਵੀਰਾਂ ਮੁਤਾਬਕ ਗੋਪਾਲ ਕਾਂਡਾ ਤੋਂ ਇਲਾਵਾ 7 ਹੋਰ ਜੇਤੂ ਵਿਧਾਇਕ ਨਜ਼ਰ ਆ ਰਹੇ ਹਨ।

 

 

ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿੱਚ 7 ਆਜ਼ਾਦ ਉਮੀਦਵਾਰ ਜਿੱਤੇ ਹਨ। ਇਨ੍ਹਾਂ ਵਿੱਚ ਬਾਦਸ਼ਾਹਪੁਰ ਤੋਂ ਰਾਕੇਸ਼ ਦੌਲਤਾਬਾਦ, ਦਾਦਰੀ ਤੋਂ ਸੋਮਬੀਰ, ਮਹਿਮ ਤੋਂ ਬਲਰਾਜ ਕੁੰਡੂ, ਨੀਲੋਖੇੜੀ ਤੋਂ ਧਰਮਪਾਲ ਗੌਂਡਰ, ਪ੍ਰਿਥਲਾ ਤੋਂ ਨਯਨਪਾਲ ਰਾਵਤ, ਪੁੰਡਰੀ ਤੋਂ ਰਣਧੀਰ ਸਿੰਘ ਗੋਲਨ, ਰਣੀਆਂ ਤੋਂ ਰਣਜੀਤ ਸਿੰਘ ਸ਼ਾਮਲ ਹਨ।

 

 

ਜਿੱਤੇ ਆਜ਼ਾਦ ਉਮੀਦਵਾਰਾਂ ਚੋਂ 3 ਅਜਿਹੇ ਹਨ ਜੋ 2014 ਪਾਰਟੀ ਦੀ ਟਿਕਟ ਉੱਤੇ ਚੋਣ ਲੜੇ ਸਨ ਪਰ ਚੋਣ ਹਾਰ ਗਏ ਸਨ। ਇਨ੍ਹਾਂ ਪੁੰਡਰੀ ਤੋਂ ਰਣਧੀਰ ਸਿੰਘ ਗੋਲਨ, ਦਾਦਰੀ ਤੋਂ ਸੋਮਬੀਰ ਅਤੇ ਬਾਦਸ਼ਾਹਪੁਰ ਤੋਂ ਰਾਕੇਸ਼ ਦੌਲਤਾਬਾਦ ਸ਼ਾਮਲ ਹਨ। ਉਨ੍ਹਾਂ ਨੇ ਕ੍ਰਮਵਾਰ ਭਾਜਪਾ ਤੇ ਇਨੈਲੋ ਦਾ ਮੁਕਾਬਲਾ ਕੀਤਾ।

 

ਮਹੱਤਵਪੂਰਨ ਗੱਲ ਇਹ ਹੈ ਕਿ ਹਰਿਆਣਾ ਦੇ ਲੋਕਾਂ ਨੇ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਦਿੱਤਾ ਹੈ। 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ 47 ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਇਸ ਵਾਰ ਸਿਰਫ 40 ਸੀਟਾਂ ਹੀ ਜਿੱਤ ਸਕੀ ਸੀ ਤੇ ਬਹੁਮਤ ਦੇ ਅੰਕੜੇ ਤੋਂ 6 ਸੀਟਾਂ ਦੂਰ ਹੈ। ਜਦੋਂ ਕਿ 2014 ਵਿੱਚ ਸਿਰਫ 15 ਸੀਟਾਂ ਤੇ ਰਹਿ ਗਈ ਕਾਂਗਰਸ ਪਾਰਟੀ ਨੇ ਇਸ ਵਾਰ 31 ਸੀਟਾਂ ਜਿੱਤੀਆਂ ਹਨ।

 

ਇਸ ਦੇ ਨਾਲ ਹੀ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਹਿਤ ਪਾਰਟੀ (ਜੇਜੇਪੀ) ਨੇ ਪਹਿਲੀਆਂ ਚੋਣਾਂ ਚ ਹੀ 10 ਸੀਟਾਂ 'ਤੇ ਕਬਜ਼ਾ ਕਰ ਲਿਆ ਹੈ। ਹੋਰਨਾਂ ਉਮੀਦਵਾਰਾਂ ਨੇ 9 ਸੀਟਾਂ ਜਿੱਤੀਆਂ ਹਨ।

 

ਇਹ ਨਤੀਜੇ ਭਾਰਤੀ ਜਨਤਾ ਪਾਰਟੀ ਲਈ ਹੈਰਾਨ ਕਰਨ ਵਾਲੇ ਹਨ ਕਿਉਂਕਿ ਜ਼ਿਆਦਾਤਰ ਵਿਚਾਰਾਂ ਅਤੇ ਐਗਜ਼ਿਟ ਪੋਲ ਵਿਚ ਇਸ ਦੀ ਇਕਪਾਸੜ ਜਿੱਤ ਦਰਸਾਈ ਜਾ ਰਹੀ ਸੀ।

 

ਭਾਜਪਾ ਨੇ ਹਰਿਆਣਾ ਦੀਆਂ ਇਨ੍ਹਾਂ ਚੋਣਾਂ ਅਬਕੀ ਬਾਰ 75 ਪਾਰਦਾ ਨਾਅਰਾ ਦਿੱਤਾ ਸੀ ਪਰ ਹਰਿਆਣਾ ਦੇ ਵੋਟਰਾਂ ਨੇ ਭਾਜਪਾ ਨੂੰ ਬਹੁਮਤ ਤੋਂ ਦੂਰ ਰਖਿਆ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gopal Kanda supports BJP to make government in Haryana