ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਵਿਧਾਨ ਸਭਾ ਚੋਣਾਂ: 117 ਉਮੀਦਵਾਰਾਂ ਖਿਲਾਫ ਦਰਜ ਨੇ ਅਪਰਾਧਕ ਮਾਮਲੇ

ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਸੋਮਵਾਰ ਵੋਟਾਂ ਪਾਈਆਂ ਜਾਣਗੀਆਂ। ਇਸ ਵਾਰ ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਕੁੱਲ 1168 ਉਮੀਦਵਾਰ ਮੈਦਾਨ 'ਚ ਉਤਰੇ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਏਡੀਆਰ ਦੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ।

 

ਚੋਣਾਂ ਅਤੇ ਇਸ ਨਾਲ ਜੁੜੇ ਮੁੱਦਿਆਂ ਦਾ ਅਧਿਐਨ ਕਰਨ ਵਾਲੀ ਸੰਸਥਾ ਏਡੀਆਰ ਨੇ ਆਪਣੀ ਰਿਪੋਰਟ ਚ ਦੱਸਿਆ ਹੈ ਕਿ 117 ਉਮੀਦਵਾਰਾਂ ਖਿਲਾਫ ਅਪਰਾਧਕ ਕੇਸ ਦਰਜ ਹਨ। ਇਸ ਚ 70 ਉਮੀਦਵਾਰਾਂ ਵਿਰੁੱਧ ਗੰਭੀਰ ਅਪਰਾਧਕ ਕੇਸ ਦਰਜ ਹਨ।

 

ਦੱਸ ਦੇਈਏ ਕਿ ਏਡੀਆਰ ਦੀ ਰਿਪੋਰਟ ਦੇ ਅਨੁਸਾਰ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਚ 1343 ਉਮੀਦਵਾਰਾਂ ਚੋਂ 94 ਉਮੀਦਵਾਰਾਂ ਵਿਰੁੱਧ ਅਪਰਾਧਿਕ ਕੇਸ ਦਰਜ ਸਨ। ਅਜਿਹੇ ਚ ਜੇਕਰ ਅਸੀਂ ਦੋਵਾਂ ਚੋਣਾਂ ਦੀ ਤੁਲਨਾ ਕਰੀਏ, ਇਨ੍ਹਾਂ ਚੋਣਾਂ ਚ ਦਾਗੀ ਉਮੀਦਵਾਰਾਂ ਦੀ ਗਿਣਤੀ ਘੱਟ ਨਹੀਂ ਹੋਈ ਹੈ।

 

ਏਡੀਆਰ ਦੀ ਰਿਪੋਰਟ ਦੇ ਅਨੁਸਾਰ ਪਾਰਟੀ ਦੇ ਅਨੁਸਾਰ ਅਪਰਾਧਕ ਉਮੀਦਵਾਰਾਂ ਚ ਕਾਂਗਰਸ ਦੇ 87 ਉਮੀਦਵਾਰਾਂ ਚੋਂ 13 ਉਮੀਦਵਾਰਾਂ ਵਿਰੁੱਧ ਅਪਰਾਧਿਕ ਕੇਸ ਦਰਜ ਹਨ। ਜਦਕਿ ਬਸਪਾ ਦੇ 86 ਉਮੀਦਵਾਰਾਂ ਚੋਂ 12, ਜਨਨਾਇਕ ਜਨਤਾ ਪਾਰਟੀ ਦੇ 87 ਚੋਂ 10, ਇਨੈਲੋ ਦੇ 80 ਚੋਂ 7 ਉਮੀਦਵਾਰ ਅਤੇ ਭਾਜਪਾ ਦੇ 89 ਉਮੀਦਵਾਰਾਂ ਚੋਂ 3 ਨੇ ਚੁਣਾਵੀ ਹਲਫੀਆ ਬਿਆਨ ਚ ਅਪਰਾਧਿਕ ਮਾਮਲਿਆਂ ਬਾਰੇ ਦੱਸਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Assembly Election 2019 Criminal cases against 117 candidates