ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਸ਼ਯੰਤ ਚੌਟਾਲਾ ਨੇ ਕਿਹਾ, ਭਾਜਪਾ-ਕਾਂਗਰਸ 'ਚੋਂ ਜੋ ਮੰਨੇਗਾ ਸ਼ਰਤਾਂ ਉਸ ਨੂੰ ਦੇਵੇਗਾ ਸਮਰੱਥਨ 

ਵੀਰਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਨਤੀਜਿਆਂ ਵਿੱਚ ਕੁਝ ਸਾਫ ਨਾ ਹੋ ਸਕਣ ਤੋਂ ਬਾਅਦ ਕਿਸੇ ਤਰ੍ਹਾਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਹੇ ਵਿੱਚ ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ ਨੇ ਨੇਤਾ ਦੁਸ਼ਯੰਤ ਚੌਟਾਲਾ ਨੇ ਪ੍ਰੈੱਸ ਕਾਨਫਰੰਸ ਕੀਤੀ।

 

ਉਨ੍ਹਾਂ ਕਿਹਾ ਕਿ ਕਾਮਨ ਮਿਨੀਅਮ ਪ੍ਰੋਗਰਾਮ ਨਾਲ ਜਿਸ ਦੀ ਸਹਿਮਤੀ ਹੋਵੇਗੀ, ਜੇਜੇਪੀ ਉਸ ਨਾਲ ਮਿਲ ਕੇ ਸੂਬੇ ਵਿੱਚ ਸਰਕਾਰ ਬਣਾਵੇਗੀ। ਕਾਮਨ ਮਿਨੀਅਮ ਪ੍ਰੋਗਰਾਮ ਤਹਿਤ ਅਸੀਂ ਹਰਿਆਣਾ ਦੀਆਂ ਸਾਰੀਆਂ ਨੌਕਰੀਆਂ ਵਿੱਚ ਹਰਿਆਣਵੀਆਂ ਨੂੰ 75 ਪ੍ਰਤੀਸ਼ਤ ਰਾਖਵਾਂਕਰਨ ਮਿਲੇ ਅਤੇ ਓਲਡ ਏਜ ਪੈਨਸ਼ਨ ਹੋਵੇ। ਉਨ੍ਹਾਂ ਕਿਹਾ  ਕਿ ਅਜੇ ਤੱਕ ਮੇਰੀ ਕਿਸੇ ਵੀ ਨੇਤਾ ਨਾਲ ਮੁਲਾਕਾਤ ਨਹੀਂ ਹੋਈ ਹੈ। ਅਸੀਂ ਸਮਾਨ ਵਿਚਾਰਧਾਰਾ ਵਾਲਿਆਂ ਨਾਲ ਜਾਣਾ ਪਸੰਦ ਕਰਾਂਗੇ।

 

 

 

ਹਰਿਆਣੇ ਵਿੱਚ ਆਪਣੀ ਪਹਿਲੀ ਹੀ ਚੋਣ ਵਾਰੀ ਵਿੱਚ 10 ਸੀਟਾਂ ਅਤੇ 15% ਵੋਟ ਸ਼ੇਅਰ ਨਾਲ  ਜੇਜੇਪੀ ਨੇ ਮਜ਼ਬੂਤ ਹਾਜ਼ਰੀ ਦਰਜ ਕੀਤੀ ਹੈ। ਤਿਹਾੜ ਜੇਲ੍ਹ ਵਿੱਚ ਪਿਤਾ ਨਾਲ ਮੁਲਾਕਾਤ ਤੋਂ ਬਾਅਦ ਦੁਸ਼ਯੰਤ ਚੌਟਾਲਾ ਨੇ ਮੀਡੀਆ ਤੋਂ ਗੱਲ ਕੀਤੀ। ਭਾਜਪਾ-ਕਾਂਗਰਸ ਨੂੰ ਸਮਰੱਥਨ ਦੇਣ ਉੱਤੇ ਉਨ੍ਹਾਂ ਨੇ ਖੁੱਲ੍ਹੇ ਤੌਰ ਉੱਤੇ ਕੁਝ ਨਹੀਂ ਕਿਹਾ, ਪਰ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Assembly Election Dushyant Chautala says we will support the one who goes with our conditions