ਚੋਣ ਕਮਿਸ਼ਨ ਦੇ ਅਨੁਸਾਰ ਹਰਿਆਣਾ ਵਿੱਚ ਕੁੱਲ 1,82,82,570 ਵੋਟਰ ਹਨ। ਇਨ੍ਹਾਂ ਵਿੱਚ 97.7 ਲੱਖ ਪੁਰਸ਼ ਅਤੇ 85 ਲੱਖ ਮਹਿਲਾ ਵੋਟਰਾਂ ਤੋਂ ਇਲਾਵਾ 724 ਪ੍ਰਵਾਸੀ ਭਾਰਤੀਆਂ ਅਤੇ 1.07 ਲੱਖ ਸਰਵਿਸ ਵੋਟਰ ਸ਼ਾਮਲ ਹਨ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਕੁੱਲ 1169 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਚੋਂ 1064 ਪੁਰਸ਼ ਅਤੇ 104 ਔਰਤਾਂ ਹਨ। ਇਕ ਟ੍ਰਾਂਸਜੈਂਡਰ ਉਮੀਦਵਾਰ ਅੰਬਾਲਾ ਕੈਂਟ ਤੋਂ ਲਤਿਕਾ ਦਾਸ ਹਨ।
ਹਰਿਆਣਾ ਦੀ ਚੋਣ ਦੌੜ ਚ ਇਨੈਲੋ ਇਕੋ ਸੂਬਾਈ ਪੱਧਰੀ ਮਾਨਤਾ ਪ੍ਰਾਪਤ ਪਾਰਟੀ ਹੈ। ਜਿਥੇ ਭਾਜਪਾ ਅਤੇ ਕਾਂਗਰਸ ਨੇ ਸਾਰੀਆਂ 90 ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਹਨ, ਬਸਪਾ 87 ਅਤੇ ਇਨੈਲੋ 81 ਸੀਟਾਂ 'ਤੇ ਚੋਣ ਲੜ ਰਹੀ ਹੈ।
ਜੇਜੇਪੀ ਸਮੇਤ ਹੋਰ ਪਾਰਟੀਆਂ ਨੇ 434 ਉਮੀਦਵਾਰ ਖੜ੍ਹੇ ਕੀਤੇ ਹਨ। ਜਦਕਿ 375 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 25 ਉਮੀਦਵਾਰ ਹਾਂਸੀ ਸੀਟ ਤੇ ਘੱਟੋ ਘੱਟ 6 ਉਮੀਦਵਾਰ ਅੰਬਾਲਾ ਕੈਂਟ ਅਤੇ ਸ਼ਾਹਬਾਦ (ਰਾਖਵੀਂ) ਸੀਟਾਂ ‘ਤੇ ਹਨ।