Assembly elections 2019 Live: ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ (Maharashtra and Haryana Vidhan Sabha Chunav 2019) ਲਈ ਵੋਟਾਂ ਜਾਰੀ ਹਨ। ਹਰਿਆਣੇ ਵਿੱਚ ਦੁਪਹਿਰ 3.30 ਵਜੇ ਤੱਕ 50.59% ਵੋਟਾਂ ਅਤੇ ਮਹਾਰਾਸ਼ਟਰ ਵਿੱਚ ਦੁਪਹਿਰ 3 ਵਜੇ ਤੱਕ 43.78% ਪੋਲਿੰਗ ਦਰਜ ਕੀਤੀ ਗਈ ਹੈ। ਦੋਵਾਂ ਸੂਬਿਆਂ ਵਿੱਚ ਵੋਟਾਂ ਸਵੇਰੇ ਸੱਤ ਵਜੇ ਸ਼ੁਰੂ ਹੋਈਆਂ ਹਨ। ਭਾਜਪਾ ਅਤੇ ਇਸ ਦੇ ਸਹਿਯੋਗੀ ਦੋਵੇਂ ਰਾਜਾਂ ਵਿਚ ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂਕਿ ਵਿਰੋਧੀ ਪਾਰਟੀ ਸੱਤਾ ਵਿਰੋਧੀ ਲਹਿਰ ਨੂੰ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰ ਰਹੀਆਂ ਹਨ।
ਹਰਿਆਣੇ ਵਿੱਚ ਸਵੇਰ ਸਮੇਂ, ਪੇਂਡੂ ਖੇਤਰਾਂ ਵਿੱਚ ਠੰਢ ਅਤੇ ਧੁੰਦ ਕਾਰਨ, ਵੋਟਰਾਂ ਦੀ ਗਿਣਤੀ ਥੋੜ੍ਹੀ ਘੱਟ ਵੇਖਣ ਗਈ ਪਰ ਸੂਰਜ ਚੜ੍ਹਨ ਦੇ ਨਾਲ ਹੀ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਇਸ ਚੋਣ ਵਿਚ 90 ਵਿਧਾਨ ਸਭਾ ਸੀਟਾਂ ਲਈ 1173 ਉਮੀਦਵਾਰਾਂ ਦੀ ਰਾਜਨੀਤਿਕ ਕਿਸਮਤ ਦਾ ਫ਼ੈਸਲਾ ਹੋਵੇਗਾ। ਇਨ੍ਹਾਂ ਉਮੀਦਵਾਰਾਂ ਵਿਚੋਂ 1064 ਪੁਰਸ਼ ਅਤੇ 105 ਮਹਿਲਾ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਵੋਟਰ ਵੈਰੀਫਾਈਡ ਪੇਪਰ ਆਡਿਟ ਟਰਾਇਲ (ਵੀਵੀਪੈਟ) ਮਸ਼ੀਨ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ ਚੋਣਾਂ ਵਿੱਚ ਪਹਿਲੀ ਵਾਰ ਵਰਤੀ ਜਾ ਰਹੀ ਹੈ। ਰਾਜ ਦੇ 46 ਹਲਕਿਆਂ ਦੇ ਲਗਭਗ 1.35 ਲੱਖ ਵੀਵੀਪੈਟ ਮਸ਼ੀਨਾਂ ਅਤੇ 1.80 ਲੱਖ ਈਵੀਐਮ ਲਗਾਈਆਂ ਗਈਆਂ ਹਨ ਅਤੇ 1.27 ਕੰਟਰੋਲ ਯੂਨਿਟ 96661 ਪੋਲਿੰਗ ਬੂਥਾਂ 'ਤੇ ਤਾਇਨਾਤ ਕੀਤੇ ਗਏ ਹਨ।