ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Haryana Elections 2019: ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਨੇ ਦਿੱਤਾ ਅਸਤੀਫ਼ਾ 

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਬਹੁਮਤ ਤੋਂ ਦੂਰ ਰਹਿਣ ਵਾਲੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਰਿਆਣਾ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਨਹੀਂ ਦਿਖ ਰਿਹਾ। ਭਾਜਪਾ 38 ਸੀਟਾਂ 'ਤੇ ਅੱਗੇ ਹੈ ਜਦਕਿ ਕਾਂਗਰਸ 29 ਸੀਟਾਂ 'ਤੇ ਅੱਗੇ ਹੈ।

 

ਜੇ ਕਿਸੇ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਦਾ ਤਾਂ ਦੁਸ਼ਯੰਤ ਚੌਟਾਲਾ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਜਨਨਾਇਕ ਜਨਤਾ ਪਾਰਟੀ 11 ਸੀਟਾਂ 'ਤੇ ਅੱਗੇ ਹੈ। ਸੂਬੇ ਵਿੱਚ 90 ਵਿੱਚੋਂ 89 ਸੀਟਾਂ ਦੇ ਰੁਝਾਨ ਉਪਲਬੱਧ ਹਨ।

 

ਭਾਰਤੀ ਜਨਤਾ ਪਾਰਟੀ ਦੇ 'ਮੁਹਿੰਮ 75' 'ਤੇ ਵਰ੍ਹਦਿਆਂ ਚੌਟਾਲਾ ਨੇ ਕਿਹਾ ਕਿ ਭਾਜਪਾ 75 ਸੀਟਾਂ ਜਿੱਤਣ ਦੇ ਆਪਣੇ ਟੀਚੇ ਤੋਂ ਬਹੁਤ ਪਿੱਛੇ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਗਲੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਤਬਦੀਲੀ ਚਾਹੁੰਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:haryana bjp chief subhash barala resigns