ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਭ੍ਰਿਸ਼ਟਾਚਾਰ ‘ਤੇ ਅੱਧੀ ਰਾਤ ਨੂੰ ਵੀ ਕਰਾਂਗੇ ਕਾਰਵਾਈ: CM ਖੱਟਰ

ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਦੇ ਆਪਣੇ ਦੂਜੇ ਚੋਣਾਵੀ ਦੌਰੇ ਵਿੱਚ ਇੱਕ ਵਾਰ ਮੁੜ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਮੰਗਲਵਾਰ ਨੂੰ ਮੁੱਖ ਮੰਤਰੀ ਨੇ ਪਟੌਦੀ ਵਿੱਚ ਆਪਣੀ ਪਹਿਲੀ ਜਨਤਕ ਮੀਟਿੰਗ ਵਿੱਚ ਕਿਹਾ ਕਿ ਉਹ ਅਗਲੇ ਪੰਜ ਸਾਲਾਂ ਵਿੱਚ ਜੋ ਵੀ ਘਾਟ ਹੈ ਉਸ ਨੂੰ ਪੂਰਾ ਕਰ ਦੇਣਗੇ। ਅਸੀਂ ਦਲਾਲਾਂ ਦੇ ਸ਼ਾਸਨ ਨੂੰ ਖ਼ਤਮ ਕਰਾਂਗੇ ਅਤੇ ਅੱਧੀ ਰਾਤ ਨੂੰ ਵੀ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਾਂਗੇ।

 

ਜ਼ਿਕਰਯੋਗ ਹੈ ਕਿ  ਸੋਹਾਨਾ ਦੀ ਰੈਲੀ ਵਿੱਚ ਵੀ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਹਮਲਾ ਬੋਲਦਿਆਂ ਕਿਹਾ ਸੀ ਕਿ ਵਿਚੋਲੀਏ ਬੇਰੁਜ਼ਗਾਰ ਹੋ ਗਏ ਹਨ। 

 

ਮੰਗਲਵਾਰ ਨੂੰ ਉਨ੍ਹਾਂ ਨੇ ਪਾਰਟੀ ਪਟੌਦੀ ਤੋਂ ਉਮੀਦਵਾਰ ਸੱਤਿਆ ਪ੍ਰਕਾਸ਼ ਜਰਾਵਤਾ, ਬਾਦਸ਼ਾਹਪੁਰ ਦੇ ਉਮੀਦਵਾਰ ਮਨੀਸ਼ ਯਾਦਵ ਅਤੇ ਗੁਰੂਗ੍ਰਾਮ ਤੋਂ ਸੁਧੀਰ ਸਿੰਗਲਾ ਦੇ ਸਮਰੱਥਨ ਵਿੱਚ ਤਿੰਨ ਵੱਖਰੀਆਂ ਜਨਤਕ ਮੀਟਿੰਗਾਂ ਕੀਤੀਆਂ। ਅਗਲੇ ਪੰਜ ਦਿਨਾਂ ਵਿੱਚ ਉਹ 30 ਹੋਰ ਜਨਤਕ ਮੀਟਿੰਗਾਂ ਕਰਨਗੇ। ਹਰਿਆਣਾ ਦੇ ਢਾਈ ਕਰੋੜ ਲੋਕ ਮੇਰਾ ਪਰਿਵਾਰ ਹਨ, ਬਿਨਾਂ ਕਿਸੇ ਭੇਦਭਾਵ ਦੇ ਅਸੀਂ ਇਸ ਵਿੱਚ ਵਿਕਾਸ ਕਾਰਜ ਕੀਤੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana CM Khattar said - will take action even at midnight on corruption