ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਦੀਪ ਸਿੰਘ ਨੇ ਹਾਕੀ ਤੋਂ ਬਾਅਦ ਰਾਜਨੀਤੀ ਦੇ ਮੈਦਾਨ 'ਚ ਵੀ ਮਾਰੀ ਬਾਜ਼ੀ

ਸੰਦੀਪ ਸਿੰਘ ਦਾ ਭਾਰਤੀ ਹਾਕੀ ਵਿੱਚ ਇਕ ਵੱਡਾ ਨਾਮ ਹੈ। ਉਸ ਦਾ ਜੀਵਨ ਆਮ ਭਾਰਤੀ ਵਾਂਗ ਚੁਣੌਤੀਆਂ ਨਾਲ ਭਰਿਆ ਰਿਹਾ ਹੈ। 

 

ਸੰਦੀਪ ਸਿੰਘ ਨੇ ਹਾਕੀ ਤੋਂ ਬਾਅਦ ਰਾਜਨੀਤੀ ਦੇ ਮੈਦਾਨ 'ਚ ਵੀ ਮਾਰੀ ਬਾਜ਼ੀ ਮਾਰ ਲਈ ਹੈ। ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਹਰਿਆਣਾ ਦੀ ਪਿਹੋਵਾ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਸੀ।

 

ਸਾਬਕਾ ਭਾਰਤੀ ਹਾਕੀ ਟੀਮ ਦੇ ਕਪਤਾਨ ਸੰਦੀਪ ਸਿੰਘ ਭਾਜਪਾ ਦੀ ਟਿਕਟ 'ਤੇ ਵਿਧਾਨ ਸਭਾ ਪਹੁੰਚ ਗਏ ਹਨ। ਕੁਰੂਕਸ਼ੇਤਰ ਜ਼ਿਲ੍ਹੇ ਦੀ ਪਿਹੋਵਾ ਸੀਟ 'ਤੇ ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਮਨਦੀਪ ਸਿੰਘ ਨੂੰ 5314 ਵੋਟਾਂ ਨਾਲ ਹਰਾਇਆ।

 

ਸੰਦੀਪ ਸਿੰਘ ਨੂੰ 42 ਹਜ਼ਾਰ 613 ਵੋਟਾਂ ਮਿਲੀਆਂ। ਦੂਸਰਾ ਸਥਾਨ ਮਨਦੀਪ ਸਿੰਘ ਚੱਠਾ ਨੂੰ 37 ਹਜ਼ਾਰ 299 ਵੋਟਾਂ ਨਾਲ ਸੰਤੁਸ਼ਟ ਹੋਣਾ ਪਿਆ। ਇਸ ਸੀਟ ਤੋਂ ਕੁੱਲ 11 ਉਮੀਦਵਾਰ ਚੋਣ ਲੜ ਰਹੇ ਸਨ।

 

ਦੱਸਣਯੋਗ ਹੈ ਕਿ ਕੁਰੂਕਸ਼ੇਤਰ ਦੇ ਸ਼ਾਹਾਬਾਦ ਤੋਂ ਨਿਕਲ ਕੇ ਭਾਰਤੀ ਹਾਕੀ ਵਿੱਚ ਸੇਵਾ ਨਿਭਾਉਣ ਵਾਲੇ ਸੰਦੀਪ ਸਿੰਘ ਨੇ ਜ਼ਿੰਦਗੀ ਵਿੱਚ ਹਰ ਚੁਣੌਤੀ ਨੂੰ ਪਛਾੜ ਕੇ ਉੱਚਾਈਆਂ ਪ੍ਰਾਪਤ ਕੀਤੀਆਂ।

 

ਇਕ ਸਮਾਂ ਸੀ ਜਦੋਂ ਸੰਦੀਪ ਸਿੰਘ ਦਾ ਹਾਕੀ ਕਰੀਅਰ ਲਗਭਗ ਖ਼ਤਮ ਹੋਣ ਵਾਲਾ ਮੰਨਿਆ ਜਾਂਦਾ ਸੀ। ਉਸ ਨੂੰ ਟਰੇਨ ਦੀ ਯਾਤਰਾ ਦੌਰਾਨ ਅਚਾਨਕ ਗੋਲੀ ਲੱਗ ਗਈ ਸੀ ਪਰ ਉਸ ਨੇ ਉਸ ਮਾੜੇ ਪੜਾਅ ਨੂੰ ਪਿੱਛੇ ਛੱਡਦਿਆਂ ਜ਼ਬਰਦਸਤ ਵਾਪਸੀ ਕੀਤੀ ਅਤੇ ਭਾਰਤੀ ਹਾਕੀ ਦਾ ਸਿਰਮੌਰ ਬਣਿਆ। ਹੁਣ ਸੰਦੀਪ ਸਿੰਘ ਨੇ ਵੀ ਚੋਣ ਰਾਜਨੀਤੀ ਵਿਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana elections Results of 90 seats know which seat was taken away and who saved by BJP congress JJP and others