ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਨੱਡਾ ਨੂੰ ਮਿਲੇ ਪੰਜ ਆਜ਼ਾਦ ਵਿਧਾਇਕ, ਭਾਜਪਾ ਨੂੰ ਸਮਰੱਥਨ ਦੀ ਪੇਸ਼ਕਸ਼

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਜਪਾ ਹਰਿਆਣਾ ਇਕਾਈ ਦੇ ਇੰਚਾਰਜ ਅਨਿਲ ਜੈਨ ਨਾਲ ਪੰਜ ਆਜ਼ਾਦ ਵਿਧਾਇਕਾਂ ਨੇ ਸਰਕਾਰ ਗਠਨ ਦੇ ਤੌਰ ਤਰੀਕਿਆਂ ਨੂੰ ਅੰਤਿਮ ਰੂਪ ਦੇਣ ਲਈ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਨਾਲ ਸ਼ੁੱਕਰਵਾਰ ਨੂੰ ਇਥੇ ਉਨ੍ਹਾਂ ਦੇ ਘਰ ਉੱਤੇ ਮੁਲਾਕਾਤ ਕੀਤੀ।

 

ਭਾਜਪਾ ਨੇਤਾ ਜਵਾਹਰ ਯਾਦਵ ਨੇ ਕਿਹਾ ਕਿ ਆਜ਼ਾਦ ਵਿਧਾਇਕਾਂ ਧਰਮਪਾਲ ਗੋਂਡਨ, ਨਯਨਪਾਲ ਰਾਵਤ ਅਤੇ ਸੋਮਬੀਰ ਸਾਂਗਵਾਨ, ਰਾਕੇਸ਼ ਦੌਲਤਾਬਾਦ ਅਤੇ ਰਣਧੀਰ ਗੋਲਨ ਨੇ ਨੱਡਾ ਨਾਲ ਮੁਲਾਕਾਤ ਕੀਤੀ ਅਤੇ ਭਗਵਾ ਦਲ ਨੂੰ ਆਪਣਾ ਸਮਰੱਥਨ ਦਿੱਤਾ। ਵਿਧਾਇਕਾਂ ਨਾਲ ਮੌਜੂਦ ਯਾਦਵ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਸਮਰੱਥਨ ਦੇਣ ਦੇ ਇਰਾਦੇ ਨਾਲ ਉਹ ਆਜ਼ਾਦ ਵਿਧਾਇਕ ਜੇ ਪੀ ਨੱਡਾ ਦੇ ਘਰ ਪਹੁੰਚੇ।

 

 

 


ਉਨ੍ਹਾਂ ਕਿਹਾ ਕਿ ਬਾਦਸ਼ਾਹਪੁਰ ਵਿਧਾਨ ਸਭਾ ਸੀਟ ਤੋਂ ਜਿੱਤਣ ਵਾਲੇ ਆਜ਼ਾਦ ਵਿਧਾਇਕ ਦੌਲਤਾਬਾਦ ਨੇ ਵੀ ਨੱਡਾ ਨਾਲ ਮੁਲਾਕਾਤ ਕੀਤੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Five Independent MLAs meet JP Nadda offer support to BJP