ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਰਿਆਣਾ 'ਚ ਭਾਜਪਾ ਦੇ ਪੰਜ ਮੰਤਰੀ ਪਿੱਛੇ, ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਵੀ ਟੋਹਾਣਾ ਸੀਟ ਤੋਂ ਪਿੱਛੇ

ਹਰਿਆਣਾ ਵਿੱਚ ਵਿਧਾਨ ਸਭਾ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਕਈ ਵਾਰ ਰੁਝਾਨ ਵਿੱਚ ਭਾਜਪਾ ਨੂੰ ਬਹੁਮਤ ਮਿਲ ਰਿਹਾ ਸੀ ਅਤੇ ਕਦੇ ਕਾਂਗਰਸ ਬੀਜੇਪੀ ਨੂੰ ਸਖਤ ਮੁਕਾਬਲਾ ਦਿੰਦੀ ਵਿਖ ਰਹੀ ਹੈ। ਇਸ ਦੌਰਾਨ ਭਾਜਪਾ ਦੇ ਪੰਜ ਮੰਤਰੀ ਪਿੱਛੇ ਚੱਲ ਰਹੇ ਹਨ, ਜਦੋਂਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਵੀ ਟੋਹਾਣਾ ਸੀਟ ਤੋਂ ਪਿੱਛੇ ਚੱਲ ਰਹੇ ਹਨ। 

 

ਜੇਜੇਪੀ ਦੇ ਦਵਿੰਦਰ ਸਿੰਘ ਬਬਲੀ ਲਗਭਗ 12,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੱਸ ਦਈਏ ਕਿ ਦੋ ਮੰਤਰੀਆਂ ਨੂੰ ਭਾਜਪਾ ਨੇ ਪਹਿਲਾਂ ਹੀ ਚੋਣਾਂ ਵਿੱਚ ਨਹੀਂ ਖੜਾ ਕੀਤਾ ਸੀ।

 

ਸਵੇਰੇ 11 ਵਜੇ ਦੇ ਰੁਝਾਨਾਂ ਅਨੁਸਾਰ ਭਾਜਪਾ 41 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਜਦੋਂ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਨੇ 47 ਸੀਟਾਂ ਜਿੱਤੀਆਂ ਸਨ। ਇਸ ਦੇ ਨਾਲ ਹੀ ਕਾਂਗਰਸ 34 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ 2014 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਨੇ 15 ਸੀਟਾਂ ਜਿੱਤੀਆਂ ਸਨ। ਜੇਜੇਪੀ ਸੱਤ ਸੀਟਾਂ 'ਤੇ ਅੱਗੇ ਸੀ।

 


ਜੇ ਹਰਿਆਣਾ ਵਿੱਚ ਭਾਜਪਾ ਅਤੇ ਕਾਂਗਰਸ ਵਿੱਚੋਂ ਕੋਈ ਵੀ 46 ਦੇ ਬਹੁਗਿਣਤੀ ਅੰਕੜੇ ਨੂੰ ਨਹੀਂ ਛੂਹਦਾ, ਤਾਂ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਜੇਜੇਪੀ ਦਾ ਸਹਾਰਾ ਲੈਣਾ ਪਵੇਗਾ। ਅਜਿਹੀ ਸਥਿਤੀ ਵਿੱਚ ਜੇ ਜੇ ਪੀ ਹਰਿਆਣਾ ਵਿੱਚ ਕਿੰਗਮੇਕਰ ਸਾਬਤ ਹੋ ਸਕਦੀ ਹੈ। ਫਿਲਹਾਲ ਇਹ ਰੁਝਾਨ ਹੈ, ਇਸ ਲਈ ਨਤੀਜੇ ਬਾਹਰ ਆਉਣ 'ਤੇ ਪੂਰੀ ਤਸਵੀਰ ਸਾਫ਼ ਹੋ ਜਾਵੇਗੀ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana result 2019 for vidhan sabha chunav seat wise update Five BJP ministers trailing State President Subhash Barala also trailing from Tohana seat