ਤਸਵੀਰਾਂ: ਭਾਸਕਰ ਮੁਖਰਜੀ, ਹਿੰਦੁਸਤਾਨ ਟਾਈਮਜ਼
Haryana Election 2019 Live Updates: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਪੂਰੇ ਜੋਸ਼ ਨਾਲ ਚੱਲ ਰਹੀ ਹੈ। ਅਹਿਮ ਉਮੀਦਵਾਰਾਂ ਦੇ ਵੋਟਾਂ ਪਾਉਣ ਦੀਆਂ ਖ਼ਬਰਾਂ ਤੇ ਤਸਵੀਰਾਂ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਨੂੰ ਲਗਾਤਾਰ ਮਿਲ ਰਹੀਆਂ ਹਨ।
ਕਾਂਗਰਸੀ ਉਮੀਦਵਾਰ ਕੁਲਦੀਪ ਬਿਸ਼ਨੋਈ ਤੇ ਰੇਣੂਕਾ ਬਿਸ਼ਨੋਈ ਨੇ ਅੱਜ ਹਿਸਾਰ ਜ਼ਿਲ੍ਹੇ ’ਚ ਪੈਂਦੇ ਆਦਮਪੁਰਾ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਪਾਈਆਂ।
ਦੁਸ਼ਯੰਤ ਚੌਟਾਲਾ ਆਪਣੀ ਮਾਂ ਤੇ ਪਤਨੀ ਨਾਲ ਟਰੈਕਟਰ ਉੱਤੇ ਵੋਟਾਂ ਪਾਉਣ ਲਈ ਸਿਰਸਾ ਪੁੱਜੇ।
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਅੱਜ ਹਿਸਾਰ ਦੇ ਨਿਊ ਯਸ਼ੋਦਾ ਪਬਲਿਕ ਸਕੂਲ ਵਿੱਚ ਆਪਣੀ ਵੋਟ ਪਾਈ।
ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਦਾ ਮੁਕਾਬਲਾ ਵਿਰੋਧੀ ਕਾਂਗਰਸ ਤੇ ਨਵੀਂ ਪਾਰਟੀ ‘ਜਜਪਾ’ ਨਾਲ ਹੈ। ਸੂਬੇ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਹਰਿਆਣਾ ’ਚ ਕੁੱਲ 1.83 ਕਰੋੜ ਵੋਟਰ ਹਨ; ਜਿਨ੍ਹਾਂ ਵਿੱਚੋਂ 85 ਲੱਖ ਔਰਤਾਂ ਹਨ ਤੇ 252 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਸੂਬੇ ਵਿੱਚ ਕੁੱਲ 19,578 ਪੋਲਿੰਗ ਸਟੇਸ਼ਨ ਬਣਾਏ ਗਏ ਹਨ।