ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਵਿਧਾਨ ਸਭਾ ਚੋਣਾਂ: 5 ਗੇੜਾਂ ’ਚ ਪੈਣਗੀਆਂ ਵੋਟਾਂ, ਨਤੀਜੇ 23 ਦਸੰਬਰ ਨੂੰ

ਝਾਰਖੰਡ ਚ ਚੋਣਾਂ ਦਾ ਬਿਗੁਲ ਵੱਜ ਗਿਆ ਹੈ। 81 ਮੈਂਬਰੀ ਵਿਧਾਨ ਸਭਾ ਲਈ 5 ਗੇੜਾਂ ਚ ਚੋਣਾਂ ਹੋਣਗੀਆਂ। ਪਹਿਲੇ ਗੇੜ ਲਈ 30 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਜਦੋਂਕਿ ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ।

 

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਸੂਬੇ ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। 5 ਗੇੜਾਂ 'ਚ ਵੋਟਿੰਗ ਦਾ ਦੂਜਾ ਗੇੜ 7 ਦਸੰਬਰ ਨੂੰ ਹੋਵੇਗਾ।

 

ਤੀਜੇ ਗੇੜ 'ਤੇ 12 ਦਸੰਬਰ ਨੂੰ ਵੋਟਾਂ ਪੈਣਗੀਆਂ ਜਦਕਿ ਚੌਥੇ ਗੇੜ ਚ 16 ਦਸੰਬਰ ਨੂੰ ਵੋਟਾਂ ਪੈਣਗੀਆਂ। ਪੰਜਵੇਂ ਅਤੇ ਆਖਰੀ ਗੇੜ ਦੀ ਵੋਟਿੰਗ 20 ਦਸੰਬਰ ਨੂੰ ਹੋਵੇਗੀ। ਝਾਰਖੰਡ ਚ ਕੁਲ 2.265 ਕਰੋੜ ਵੋਟਰ ਹਨ। ਇਸ ਵਾਰ ਪੋਲਿੰਗ ਸਟੇਸ਼ਨਾਂ ਚ 20 ਫੀਸਦੀ ਦਾ ਵਾਧਾ ਹੋਇਆ ਹੈ।

 

ਝਾਰਖੰਡ ਦੀ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 5 ਜਨਵਰੀ 2020 ਨੂੰ ਖਤਮ ਹੋ ਰਿਹਾ ਹੈ। ਸੂਬੇ ਚ ਇਸ ਵੇਲੇ ਭਾਜਪਾ-ਏਜੇਐਸਯੂ (ਆਲ ਝਾਰਖੰਡ ਵਿਦਿਆਰਥੀ ਯੂਨੀਅਨ) ਗਠਜੋੜ ਦੀ ਸਰਕਾਰ ਹੈ। ਰਘੁਵਰ ਦਾਸ ਸੂਬੇ ਦਾ ਮੁੱਖ ਮੰਤਰੀ ਹੈ।

 

ਪਿਛਲੀਆਂ ਚੋਣਾਂ ਚ ਭਾਜਪਾ ਨੇ 37 ਸੀਟਾਂ ਜਿੱਤੀਆਂ ਸਨ ਅਤੇ ਇਸਦੇ ਸਹਿਯੋਗੀ ਏਜੇਐਸਯੂ ਨੇ 5 ਸੀਟਾਂ ਜਿੱਤੀਆਂ ਸਨ। ਮਹਾਰਾਸ਼ਟਰ ਅਤੇ ਹਰਿਆਣਾ ਚ ਇਕ ਝਟਕੇ ਤੋਂ ਬਾਅਦ ਐਨਡੀਏ ਨੂੰ ਸੂਬੇ ਚ ਆਪਣੀ ਸੱਤਾ ਬਚਾਉਣ ਲਈ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ। ਕਾਂਗਰਸ, ਝਾਰਖੰਡ ਮੁਕਤੀ ਮੋਰਚਾ, ਝਾਰਖੰਡ ਵਿਕਾਸ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਵੀ ਮੈਦਾਨ ਵਿਚ ਹੋਣਗੇ।

 

ਦੱਸਣਯੋਗ ਹੈ ਕਿ ਝਾਰਖੰਡ ਵਿਧਾਨ ਸਭਾ ਦੀਆਂ ਕੁੱਲ 81 ਸੀਟਾਂ ਹਨ ਜਦਕਿ ਸਰਕਾਰ ਬਣਾਉਣ ਲਈ ਬਹੁਮਤ ਲਈ 41 ਸੀਟਾਂ ਦੀ ਜ਼ਰੂਰਤ ਹੋਏਗੀ। ਪਿਛਲੀਆਂ ਚੋਣਾਂ ਚ ਭਾਜਪਾ ਅਤੇ ਏਜੇਐਸਯੂ ਤੋਂ ਇਲਾਵਾ ਕਾਂਗਰਸ ਨੇ 6 ਸੀਟਾਂ ਜਿੱਤੀਆਂ ਸਨ। ਝਾਰਖੰਡ ਮੁਕਤੀ ਮੋਰਚਾ 19, ਝਾਵਿਮੋ ਨੂੰ 8 ਅਤੇ ਹੋਰਾਂ ਨੇ 6 ਸੀਟਾਂ ਜਿੱਤੀਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jharkhand votes in five rounds and result on December 23 says eci