ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਸ਼ਯੰਤ ਚੌਟਾਲਾ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਗੈਂਗ ਨੇ ਦਿੱਤੀ ਧਮਕੀ, ਦੁਬਈ ਤੋਂ ਆਇਆ ਫ਼ੋਨ

ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ  (Dushyant Chautala) ਨੂੰ ਦੁਬਈ ਤੋਂ ਕਿਸੇ ਅਣਪਛਾਤੇ ਵਿਅਕਤੀ ਨੇ ਕਥਿਤ ਤੌਰ ਉੱਤੇ ਧਮਕੀ ਦਿੱਤੀ ਹੈ। ਧਮਕੀ ਦੇਣ ਵਾਲੇ ਨੇ ਵਿਦੇਸ਼ੀ ਨੰਬਰ ਤੋਂ ਫ਼ੋਨ ਕਰਕੇ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਗੈਂਗ ਪਾਬਲੋ ਐਸਕੋਬਾਰ (Pablo Escobar) ਦਾ ਮੈਂਬਰ ਦੱਸਿਆ ਹੈ।


ਧਮਕੀ ਮਿਲਣ ਤੋਂ ਬਾਅਦ ਦੁਸ਼ਯੰਤ ਚੌਟਾਲਾ ਨੇ ਇਸ ਬਾਰੇ ਹਰਿਆਣਾ ਦੇ ਡਾਇਰੈਕਟਰ ਜਨਰਲ ਪੁਲਿਸ ਮਨੋਜ ਯਾਦਵ ਅਤੇ ਜੀਂਦ ਜ਼ਿਲ੍ਹਾ ਪੁਲਿਸ ਸੁਪਰਡੈਂਟ (ਐਸਪੀ) ਅਸ਼ਵਨੀ ਸ਼ਨਵੀ ਨੂੰ ਸੰਦੇਸ਼ ਭੇਜਿਆ ਅਤੇ ਧਮਕੀ ਦੀ ਆਡੀਓ ਵੀ ਭੇਜੀ। ਉਨ੍ਹਾਂ ਦਾ ਕਹਿਣਾ ਹੈ ਕਿ ਸੂਚਨਾ ਦੇਣ ਦੇ ਕਰੀਬ 18 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

 

ਜੀਂਦ ਦੇ ਐਸਪੀ ਅਸ਼ਵਨੀ ਸ਼ਨਵੀ ਦੇ ਅਨੁਸਾਰ ਦੁਸ਼ਯੰਤ ਚੌਟਾਲਾ ਨੇ ਉਨ੍ਹਾਂ ਨੂੰ ਐਸਐਮਐਸ ਰਾਹੀਂ ਸੂਚਿਤ ਕੀਤਾ ਹੈ ਪਰ ਇਸ ਮਾਮਲੇ ਵਿੱਚ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਚੌਟਾਲਾ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਲਿਖਤੀ ਸ਼ਿਕਾਇਤ ਦੇ ਰਿਹਾ ਹੈ ਅਤੇ ਪੁਲਿਸ ਕਾਰਵਾਈ ਕਰ ਰਹੀ ਹੈ।

 

ਵਿਦੇਸ਼ੀ ਨੰਬਰ ਤੋਂ ਆਇਆ ਧਮਕੀ ਭਰਿਆ ਫ਼ੋਨ

 

ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਕਰੀਬ 7 ਵਜੇ ਦੁਸ਼ਯੰਤ ਚੌਟਾਲਾ ਦੇ ਮੋਬਾਈਲ ਫ਼ੋਨ ‘ਤੇ ਵਿਦੇਸ਼ੀ ਨੰਬਰ ਤੋਂ ਇੱਕ ਫ਼ੋਨ ਆਇਆ। ਉਨ੍ਹਾਂ ਦੇ ਸਹਾਇਕ ਨੇ ਫ਼ੋਨ ਚੁੱਕਿਆ। ਫ਼ੋਨ ਕਰਨ ਵਾਲੇ ਨੇ ਕਿਹਾ ਕਿ ਉਹ ਪਵਨ ਬੋਲ ਰਿਹਾ ਹੈ। ਉਸ ਨੇ ਦੁਸ਼ਯੰਤ ਨੂੰ ਕਿਹਾ ਕਿ ਤੁਸੀਂ ਬਹੁਤ ਬੋਲ ਰਹੇ ਹੋ। ਜਿਆਦਾ ਨਾ ਬੋਲੋ, ਘੱਟ ਬੋਲੋ। ਉਹ ਵਿਸ਼ਵ ਦੇ ਸਭ ਤੋਂ ਵੱਡੇ ਗੈਂਗ ਪਾਬਲੋ ਐਸਕੋਬਾਰ ਗੈਂਗ ਦਾ ਮੈਂਬਰ ਹੈ। ਦੁਸ਼ਯੰਤ ਚੌਟਾਲਾ ਨੇ ਕਾਲ ਮਿਲਣ ਤੋਂ ਬਾਅਦ ਡੀਜੀਪੀ ਅਤੇ ਐਸਪੀ ਨੂੰ ਸੁਨੇਹਾ ਦਿੱਤਾ ਅਤੇ ਆਡੀਓ ਵੀ ਮੁਹੱਈਆ ਕਰਵਾਈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JJP chief Dushyant Chautala ko Dubai se mili dhamki