ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੱਟਰ ਸਾਇਕਲ ’ਤੇ ਪੁੱਜਣਗੇ ਵੋਟ ਪਾਉਣ, ਸੁਰਜੇਵਾਲਾ ਤੇ ਬਰਾਲ਼ਾ ਨੇ ਪਾਈ ਵੋਟ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਨ–ਸ਼ਤਾਬਦੀ ਰਾਹੀਂ ਕਰਨਾਲ ਜਾਂਦੇ ਸਮੇਂ

Haryana Vidhan Sabha Elections Live Updates: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਅੱਜ ਆਪਣੀ ਵੋਟ ਪਾਉਣ ਲਈ ਚੰਡੀਗੜ੍ਹ ਤੋਂ ਜਨ–ਸ਼ਤਾਬਦੀ ਰੇਲ–ਗੱਡੀ ਰਾਹੀਂ ਕਰਨਾਲ ਪੁੱਜ ਰਹੇ ਹਨ। ਉਹ ਸਵੇਰੇ ਪੌਣੇ 10 ਵਜੇ ਕਰਨਾਲ ਪੁੱਜਣਗੇ ਤੇ ਉਹ ਸਾਇਕਲ ਚਲਾ ਕੇ ਆਪਣੇ ਪੋਲਿੰਗ ਬੂਥ ’ਤੇ ਪੁੱਜਣਗੇ।

 

 

ਇਸ ਦੌਰਾਨ ਅੱਜ ਭਾਜਪਾ ਦੇ ਟੋਹਾਣਾ ਤੋਂ ਉਮੀਦਵਾਰ ਸੁਭਾਸ਼ ਬਰਾਲ਼ਾ ਨੇ ਆਪਣੀ ਵੋਟ ਪਾਈ।

ਸੁਭਾਸ਼ ਬਰਾਲ਼ਾ ਤੇ ਉਨ੍ਹਾਂ ਦੀ ਪਤਨੀ ਵੋਟ ਪਾਉਣ ਤੋਂ ਬਾਅਦ

 

 

ਕਾਂਗਰਸ ਦੇ ਕੈਥਲ ਤੋਂ ਉਮੀਦਵਾਰ ਰਣਦੀਪ ਸੁਰਜੇਵਾਲਾ ਨੇ ਆਪਣੀ ਪਤਨੀ ਸਣੇ ਵੋਟ ਪਾਈ।

ਰਣਦੀਪ ਸੁਰਜੇਵਾਲਾ ਤੇ ਉਨ੍ਹਾਂ ਦੀ ਪਤਨੀ ਵੋਟ ਪਾ ਕੇ ਪੋਲਿੰਗ ਬੂਥ ਤੋਂ ਬਾਹਰ ਆਉਂਦੇ ਹੋਏ

 

ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾਵਾਂ ਦੀ ਚੋਣ ਲਈ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਅੱਜ ਸਵੇਰੇ 7:00 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮੀਂ 6:00 ਵਜੇ ਤੱਕ ਚੱਲੇਗੀ। ਦੋਵੇਂ ਰਾਜਾਂ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ। ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੋਵੇਂ ਹੀ ਸੂਬਿਆਂ ਵਿੱਚ  ਆਪਣੀ ਸੱਤਾ ਕਾਇਮ ਰੱਖਣ ਦੇ ਜਤਨਾਂ ਵਿੱਚ ਹੈ; ਜਦ ਕਿ ਵਿਰੋਧੀ ਪਾਰਟੀਆਂ ਵੀ ਸੱਤਾ–ਵਿਰੋਧੀ ਲਹਿਰ ਦਾ ਲਾਭ ਉਠਾਉਣ ਦੇ ਚੱਕਰਾਂ ਵਿੱਚ ਹਨ।

 

 

ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਦਾ ਮੁਕਾਬਲਾ ਵਿਰੋਧੀ ਕਾਂਗਰਸ ਤੇ ਨਵੀਂ ਪਾਰਟੀ ‘ਜਜਪਾ’ ਨਾਲ ਹੈ। ਸੂਬੇ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਹਰਿਆਣਾ ’ਚ ਕੁੱਲ 1.83 ਕਰੋੜ ਵੋਟਰ ਹਨ; ਜਿਨ੍ਹਾਂ ਵਿੱਚੋਂ 85 ਲੱਖ ਔਰਤਾਂ ਹਨ ਤੇ 252 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਸੂਬੇ ਵਿੱਚ ਕੁੱਲ 19,578 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khattar to reach Polling Booth by riding a bicycle Surjewala and Barala cast their votes