ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਆਦਿੱਤਿਆ ਠਾਕਰੇ ਦੇ ਸਮਰੱਥਨ 'ਚ ਆਏ ਸੰਜੇ ਦੱਤ

ਕਿਹਾ, ਬਾਲਾਸਾਬ੍ਹ ਨੇ ਮੇਰੀ ਇੰਨੀ ਮਦਦ ਕੀਤੀ ਹੈ ਮੈਂ ਭੁੱਲ ਨਹੀਂ ਸਕਦਾ

 

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਗਿਣਤੀ ਦੇ ਦਿਨ ਹੀ ਰਹਿ ਗਏ ਹਨ। ਜਿਹੇ ਵਿੱਚ ਸਾਰੇ ਰਾਜਨੀਤਿਕ ਦਲ ਪੂਰੀ ਤਾਕਤ ਨਾਲ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਵਾਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਕੁਝ ਉਮੀਦਵਾਰਾਂ ਕਾਰਨ ਬੇਹਦ ਦਿਲਚਸਪ ਬਣ ਗਈਆਂ ਹਨ। ਇਸ ਵਾਰ 288 ਸੀਟਾਂ ਉੱਤੇ ਕੁੱਲ 3,239 ਉਮੀਦਵਾਰ ਮੈਦਾਨ ਵਿੱਚ ਹਨ।

 

 

ਇਨ੍ਹਾਂ ਵਿੱਚੋਂ ਕੁਝ ਉਮੀਦਵਾਰ ਫ਼ਿਲਮ ਇੰਡਸਟਰੀ ਨਾਲ ਸੰਬੰਧ ਰੱਖਦੇ ਹਨ। ਉਥੇ, ਇਸ ਵਾਰ ਇਸ ਚੋਣਾਂ ਵਿੱਚ ਬਾਲੀਵੁਡ ਦੇ ਕੁਝ ਫੇਮਸ ਅਦਾਕਾਰ ਆਪਣੇ ਆਪਣੇ ਚਾਹੁੰਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਲਈ ਚੋਣ ਪ੍ਰਚਾਰ ਵੀ ਕਰ ਰਹੇ ਹਨ।

 

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਇੱਕ ਵੀਡੀਓ ਬਹੁਤ ਵੇਖੀ ਜਾ ਰਹੀ ਹੈ। ਇਸ ਵੀਡਿਓ ਵਿੱਚ ਸੰਜੇ ਦੱਤ ਸ਼ਿਵ ਸੈਨਾ ਪ੍ਰਮੁਖ ਉਦਵ ਠਾਕਰੇ ਦੇ ਬੇਟੇ ਆਦਿੱਤਿਆ ਠਾਕਰੇ ਦਾ ਸਮਰੱਥਨ ਕਰਦੇ ਹੋਏ ਦਿਖ ਰਹੇ ਹਨ। ਵੀਡੀਓ ਵਿੱਚ ਉਹ ਆਦਿਤਿਆ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਜਿੱਤ ਦੀ ਕਾਮਨਾ ਕਰਦੇ ਹੋਏ ਦਿਖ ਰਹੇ ਹਨ।

 

 

ਦੱਸਣਯੋਗ ਹੈ ਕਿ ਪਹਿਲੀ ਵਾਰ ਠਾਕਰੇ ਪਰਿਵਾਰ ਵੱਲੋਂ ਸ਼ਿਵਸੈਨਾ ਪ੍ਰਮੁੱਖ ਉਦਵ ਠਾਕਰੇ ਦੇ ਬੇਟੇ ਆਦਿਤਿਆ ਮੁੰਬਈ ਦੀ ਵਰਲੀ ਸੀਟ ਤੋਂ ਚੋਣ ਲੜ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Assembly Election 2019: Sanjay Dutt supports Aaditya Thackeray lets watch viral video