ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲਕੋਟ ਹਮਲੇ 'ਤੇ ਰਾਜਨਾਥ ਸਿੰਘ ਨੇ ਕਿਹਾ, ਜੇ ਸਾਡੇ ਕੋਲ ਰਾਫੇਲ ਜਹਾਜ਼ ਹੁੰਦਾ ਤਾਂ ...

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਜੇ ਭਾਰਤ ਕੋਲ ਪਹਿਲਾਂ ਹੀ ਰਾਫੇਲ ਜੰਗੀ ਜਹਾਜ਼ ਹੁੰਦੇ ਤਾਂ ਭਾਰਤੀ ਹਵਾਈ ਸੈਨਾ ਨੂੰ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਦੇ ਬਾਲਾਕੋਟ ਵਿਖੇ ਦਾਖ਼ਲ ਹੋਣ ਦੀ ਲੋੜ ਨਾ ਹੁੰਦੀ। 

 

ਮੁੰਬਈ ਨੇੜੇ ਠਾਣੇ ਜ਼ਿਲ੍ਹੇ ਦੇ ਮੀਰਾ ਭਾਯੰਦਰ ਵਿਖੇ ਭਾਜਪਾ ਉਮੀਦਵਾਰ ਨਰਿੰਦਰ ਮਹਿਤਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਹਾਲ ਹੀ ਵਿੱਚ ਫਰਾਂਸ ਵਿੱਚ ਪਹਿਲਾ ਰਾਫੇਲ ਜੈੱਟ ਪ੍ਰਾਪਤ ਕਰਦਿਆਂ ਹਥਿਆਰਾਂ ਦੀ ਪੂਜਾ ਕਰਨ ਦਾ ਬਚਾਅ ਕੀਤਾ।

 

ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕੋਲ ਰਾਫੇਲ ਯੁੱਧ ਦੇ ਜਹਾਜ਼ ਹੁੰਦੇ ਤਾਂ ਸਾਨੂੰ ਬਾਲਾਕੋਟ ਵਿਖੇ ਦਾਖ਼ਲ ਹੋਣ ਅਤੇ ਹਮਲਾ ਕਰਨ ਦੀ ਲੋੜ ਨਹੀਂ ਸੀ। ਅਸੀਂ ਭਾਰਤ ਵਿਚ ਬੈਠ ਕੇ ਬਾਲਕੋਟ ਵਿੱਚ ਹਮਲਾ ਕਰ ਸਕਦੇ ਸੀ। ਰਾਜਨਾਥ ਸਿੰਘ ਨੇ ਦੁਹਰਾਇਆ ਕਿ ਲੜਾਕੂ ਜਹਾਜ਼ ਸਿਰਫ਼ ਸਵੈ-ਰੱਖਿਆ ਲਈ ਹਨ ਨਾ ਕਿ ਹਮਲੇ ਲਈ।

 

ਹਥਿਆਰਾਂ ਦੀ ਪੂਜਾ ਨੂੰ ਲੈ ਕੇ ਵਿਵਾਦ 'ਤੇ ਸਿੰਘ ਨੇ ਕਿਹਾ ਕਿ ਮੈਂ ਜਹਾਜ਼ ਉੱਤੇ ਓਮ ਲਿਖਿਆ ਸੀ, ਇਕ ਨਾਰੀਅਲ ਤੋੜਿਆ (ਪਰੰਪਰਾ ਅਨੁਸਾਰ)। ਓਮ ਕਦੇ ਨਾ ਖ਼ਤਮ ਹੋਣ ਵਾਲੇ ਬ੍ਰਹਿਮੰਡ ਨੂੰ ਦਰਸਾਉਂਦਾ ਹੈ। ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਧਰਮ ਅਨੁਸਾਰ ਕੰਮ ਕੀਤਾ। ਈਸਾਈ, ਮੁਸਲਿਮ, ਸਿੱਖ ਵਰਗੇ ਹੋਰ ਭਾਈਚਾਰੇ ਵੱਖ-ਵੱਖ ਸ਼ਬਦਾਂ ਨਾਲ ਪੂਜਾ ਕਰਦੇ ਹਨ। ਜਦੋਂ ਉਹ ਹਥਿਆਰਾਂ ਦੀ ਪੂਜਾ ਕਰ ਰਹੇ ਸਨ ਤਾਂ ਈਸਾਈ, ਮੁਸਲਿਮ, ਸਿੱਖ, ਬੋਧੀ ਵਰਗੇ ਭਾਈਚਾਰਿਆਂ ਦੇ ਲੋਕ ਵੀ ਮੌਜੂਦ ਸਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Elections 2019 Rajnath Singh says We Could Have Struck Balakot From India If We Had Rafale