ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ-ਹਰਿਆਣਾ ’ਚ ਵੋਟਿੰਗ ਖਤਮ, EVM ’ਚ ਉਮੀਦਵਾਰਾਂ ਦੀ ਕਿਸਮਤ

ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪੂਰੀ ਹੋ ਗਈ ਹੈ। ਦੋਵਾਂ ਰਾਜਾਂ ਚ ਵੋਟਾਂ ਸਵੇਰੇ 7 ਵਜੇ ਸ਼ੁਰੂ ਹੋਈਆਂ। ਭਾਜਪਾ ਅਤੇ ਇਸ ਦੇ ਸਹਿਯੋਗੀ ਦੋਵੇਂ ਰਾਜਾਂ ਚ ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਵਿਰੋਧੀ ਪਾਰਟੀ ਵਿਰੋਧੀ ਪੱਖੀ ਲਹਿਰ ਨੂੰ ਆਪਣੇ ਹੱਕ ਚ ਲੈਣ ਦਾ ਯਤਨ ਕਰ ਰਹੀ ਹਨ।

 

ਸ਼ਾਮ 5 ਵਜੇ ਤੱਕ ਮਤਦਾਨ ਖਤਮ ਹੋਣ ਤੱਕ ਮਹਾਰਾਸ਼ਟਰ ਵਿੱਚ ਕੁੱਲ 54.53 ਫੀਸਦ ਅਤੇ ਹਰਿਆਣਾ ਚ ਦੁਪਹਿਰ 3.30 ਵਜੇ ਤੱਕ 50.59 ਫੀਸਦ ਮਤਦਾਨ ਦਰਜ ਕੀਤਾ ਗਿਆ। ਜੋ ਪਹਿਲਾਂ ਤੋਂ ਲਾਈਨ ਚ ਲਗੇ ਹਨ, ਉਹੀ ਆਪਣੀ ਵੋਟ ਦੇ ਸਕਣਗੇ। ਹਰਿਆਣਾ ਕੋਲ ਕੁੱਲ 90 ਸੀਟਾਂ ਹਨ ਤੇ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਸਾਰੀਆਂ ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਹਨ।

 

2014 ਦੀਆਂ ਚੋਣਾਂ ਵਿੱਚ 47 ਸੀਟਾਂ ਜਿੱਤ ਕੇ ਭਾਜਪਾ ਨੇ ਪਹਿਲੀ ਵਾਰ ਹਰਿਆਣਾ ਵਿੱਚ ਸੰਪੂਰਨ ਬਹੁਮਤ ਵਾਲੀ ਸਰਕਾਰ ਬਣਾਈ। 2014 ਚ ਭਾਜਪਾ 15 ਸਾਲਾਂ ਬਾਅਦ ਮਹਾਰਾਸ਼ਟਰ ਚ ਸਰਕਾਰ ਬਣਾਉਣ ਵਿੱਚ ਸਫਲ ਰਹੀ ਸੀ।

 

ਇਸ ਵਾਰ ਹਰਿਆਣਾ ਦੀਆਂ ਚੋਣਾਂ ਲਈ ਭਾਜਪਾ ਨੇ ਕਸ਼ਮੀਰ ਤੋਂ ਧਾਰਾ 370 ਹਟਾਉਣ ਅਤੇ ਐਨਆਰਸੀ ਲਿਆਉਣ ਦਾ ਵੱਡਾ ਮੁੱਦਾ ਬਣਾਇਆ। ਦੂਜੇ ਪਾਸੇ ਕਾਂਗਰਸ ਨੇ ਆਰਥਿਕ ਮੰਦੀ, ਕਿਸਾਨਾਂ ਦੇ ਕਰਜ਼ੇ ਅਤੇ ਬੇਰੁਜ਼ਗਾਰੀ ਨੂੰ ਮੁੱਦਾ ਬਣਾਇਆ ਸੀ।

 

ਮਹੱਤਵਪੂਰਣ ਗੱਲ ਇਹ ਹੈ ਕਿ ਵੋਟਿੰਗ ਦੀ ਸਮਾਪਤੀ ਤੋਂ ਬਾਅਦ ਹਰ ਕੋਈ ਐਗਜ਼ਿਟ ਪੋਲ ਦਾ ਇੰਤਜ਼ਾਰ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸ਼ਾਮ 6.30 ਵਜੇ ਤੱਕ ਐਗਜ਼ਿਟ ਪੋਲ ਆਉਣ ਤੋਂ ਬਾਅਦ ਹੀ ਜਨਤਾ ਦੇ ਇਸ ਫੈਸਲੇ ਦਾ ਅੰਦਾਜ਼ਾ ਹੋ ਜਾਵੇਗਾ।

 

 

 

 

ਮਹਾਰਾਸ਼ਟਰ

ਚੈਨਲ/ਏਜੰਸੀ ਭਾਜਪਾ ਕਾਂਗਰਸ ਹੋਰ
ਟਾਈਮਜ਼ ਨਾਓਸ-ਸੀਐਨਐਕਸ 230 48 10
ਏਬੀਪੀ ਨਿਊਜ਼ ਸੀਵੋਟਰ 204 69 15
ਨਿਊਜ਼18-ਆਈਐਸਓਐਸ 243 41 04
ਐਕਸਿਸ-ਇੰਡੀਆ ਟੂਡੇ 166-194 72-90 22-34
ਰਿਪਬਲਿਕ-ਜਨ ਕੀ ਬਾਤ 216-230 52-59 8-12
ਨਿਊਜ਼ਐਕਸ-ਪੋਲ ਸਟਰਾਟ 188-200 74-89 6-10

ਹਰਿਆਣਾ

ਚੈਨਲ/ਏਜੰਸੀ ਭਾਜਪਾ ਕਾਂਗਰਸ ਹੋਰ
ਟਾਈਮਜ਼ ਨਾਓਸ-ਸੀਐਨਐਕਸ 71 11 8
ਏਬੀਪੀ ਨਿਊਜ਼ ਸੀਵੋਟਰ 72 8 10
ਨਿਊਜ਼18-ਆਈਐਸਓਐਸ 75 10 5
ਰਿਪਬਲਿਕ-ਜਨ ਕੀ ਬਾਤ 52-63 15-19 12-18
ਟੀਵੀ9-ਭਾਰਤਵਰਸ਼ 47 23 20

 

 

 

 

 

.

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Haryana voting over fate of candidates in evm