ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ: ਸ਼ਿਵ ਸੈਨਾ ਦੇ ਚੋਣ–ਮੈਨੀਫ਼ੈਸਟੋ ’ਚ 10 ਰੁਪਏ ’ਚ ਖਾਣਾ ਤੇ 1 ਰੁਪਏ ’ਚ ਦਵਾਈ ਦੇ ਵਾਅਦੇ

ਮਹਾਰਾਸ਼ਟਰ: ਸ਼ਿਵ ਸੈਨਾ ਦੇ ਚੋਣ–ਮੈਨੀਫ਼ੈਸਟੋ ’ਚ 10 ਰੁਪਏ ’ਚ ਖਾਣਾ ਤੇ 1 ਰੁਪਏ ’ਚ ਦਵਾਈ ਦੇ ਵਾਅਦੇ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਿਵ ਸੈਨਾ ਨੇ ਆਦਿੱਤਿਆ ਠਾਕਰੇ ਦੀ ਅਗਵਾਈ ਵਿੱਚ ਅੱਜ ਸਨਿੱਚਰਵਾਰ ਨੂੰ ਆਪਣਾ ਚੋਣ–ਮੈਨੀਫ਼ੈਸਟੋ ਜਾਰੀ ਕਰ ਦਿੱਤਾ। ਮੈਨੀਫ਼ੈਸਟੋ ਵਿੱਚ ਬਾਲਾ ਸਾਹਿਬ ਠਾਕਰੇ ਤੇ ਊਧਵ ਠਾਕਰੇ ਦੀਆਂ ਤਸਵੀਰਾਂ ਹਨ। ਇਸ ਮੈਨੀਫ਼ੈਸਟੋ ’ਚ ਆਰਥਿਕ ਤੌਰ ਉੱਤੇ ਪੱਛੜੇ ਲੋਕਾਂ ਦੀ ਸਿੱਖਿਆ ਲਈ ਕਾਲਜ, ਹਰੇਕ ਜ਼ਿਲ੍ਹੇ ਵਿੱਚ ਇੱਕ ਮਹਿਲਾ ਬੱਚਤ ਘਰ, ਕੰਮਕਾਜੀ ਔਰਤਾਂ ਲਈ ਸਰਕਾਰੀ ਹੋਸਟਲ, ਰੋਜ਼ਗਾਰ ਤੇ ਸਿਹਤ ਸਬੰਧੀ ਸਾਰੀਆਂ ਸਮੱਸਿਆਵਾਂ ਠੀਕ ਕਰਨ ਦਾ ਵਾਅਦਾ ਕੀਤਾ ਗਿਆ ਹੈ।

 

 

ਇਸ ਮੌਕੇ ਸ੍ਰੀ ਊਧਵ ਠਾਕਰੇ ਨੇ ਕਿਹਾ ਕਿ ਮੈਂ ਹੁਣ ਤੱਕ ਜੋ ਵੀ ਵਾਅਦੇ ਕੀਤੇ ਹਨ, ਉਹ ਪੂਰੇ ਕੀਤੇ ਹਲ। ਮੈਂ ਹਰ ਚੀਜ਼ ਨੂੰ ਸੋਚ ਕੇ ਵਚਨ ਦਿੰਦਾ ਹਾਂ।  10 ਰੁਪਏ ’ਚ ਖਾਣਾ ਦੇਣ ਦੀ ਯੋਜਨਾ ਦਾ ਐਲਾਨ ਸੂਬੇ ਦੇ ਖ਼ਜ਼ਾਨੇ ਨੂੰ ਧਿਆਨ ’ਚ ਰੱਖ ਕੇ ਕੀਤਾ ਗਿਆ ਹੈ। ਇੱਕ ਰੁਪਏ ਵਿੱਚ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਮਿਲ ਸਕਣ, ਇਹੋ ਕੋਸ਼ਿਸ਼ ਹੈ।

 

 

ਇੱਥੇ ਵਰਨਣਯੋਗ ਹੈ ਕਿ ਮਹਾਰਾਸ਼ਟਰ ’ਚ ਸ਼ਿਵ ਸੈਨਾ ਤੇ ਭਾਜਪਾ ਮਿਲ ਕੇ ਚੋਣ ਲੜ ਰਹੀਆਂ ਹਨ ਪਰ ਮੈਨੀਫ਼ੈਸਟੋ ਨੂੰ ਲੈ ਕੇ ਸਹਿਮਤੀ ਨਾ ਬਣ ਸਕਣ ਕਾਰਨ ਸ਼ਿਵ ਸੈਨਾ ਨੇ ਆਪਣਾ ਚੋਣ–ਮੈਨੀਫ਼ੈਸਟੋ ਵੱਖਰੇ ਤੌਰ ਉੱਤੇ ਜਾਰੀ ਕੀਤਾ ਹੈ।

 

 

ਸਨਿੱਚਰਵਾਰ ਨੂੰ ਪਾਰਟੀ ਮੁਖੀ ਊਧਵ ਠਾਕਰੇ, ਉਨ੍ਹਾਂ ਦੇ ਪੁੱਤਰ ਤੇ ਵਰਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਆਦਿੱਤਿਆ ਠਾਕਰੇ ਪਾਰਟੀ ਦੇ ਉੱਪ–ਆਗੂ ਪ੍ਰਿਅੰਕਾ ਚਤੁਰਵੇਦੀ ਨੇ ਸਾਂਝੇ ਤੌਰ ਉੱਤੇ ਪਾਰਟੀ ਦਾ ਮੈਨੀਫ਼ੈਸਟੋ ਜਾਰੀ ਕੀਤਾ।

 

 

ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਆਰੇ ਕਾਲੋਨੀ ਤੇ ਨਾਣਾਰ ਰੀਫ਼ਾਨਰੀ ਜਿਹੇ ਮੁੱਦਿਆਂ ਉੱਤੇ ਸਹਿਮਤੀ ਨਹੀਂ ਹੋ ਸਕੀ ਸੀ। ਫਿਰ ਸ਼ਿਵ ਸੈਨਾ 10 ਰੁਪਏ ਵਿੱਚ ਖਾਣੇ ਦੀ ਥਾਲੀ ਤੇ ਇੱਕ ਰੁਪਏ ਵਿੱਚ ਮੈਡੀਕਲ ਚੈਕਅਪ ਜਿਹੇ ਲੋਕ–ਲੁਭਾਊ ਵਾਦੇ ਵੀ ਆਪਣੇ ਮੈਨੀਫ਼ੈਸਟੋ ਵਿੱਚ ਸ਼ਾਮਲ ਕਰਨਾ ਚਾਹੁੰਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Shiv Sena s Election Manifesto promises meals in Rs 10 and medicine in Rs 1