ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਗੋਪਾਲ ਕਾਂਡਾ ਨੇ ਦੱਸਿਆ, ਕਿਉਂ ਦੇ ਰਿਹੈ ਸਰਕਾਰ ਬਣਾਉਣ 'ਚ ਭਾਜਪਾ ਦਾ ਸਾਥ

ਹਰਿਆਣਾ ਦੇ ਸਿਰਸਾ ਤੋਂ ਵਿਧਾਇਕ ਗੋਪਾਲ ਕਾਂਡਾ ਨੇ ਕਿਹਾ ਕਿ ਸਾਰੇ ਆਜ਼ਾਦ ਵਿਧਾਇਕ ਭਾਜਪਾ ਨੂੰ ਸਮਰੱਥਨ ਕਰ ਰਹੇ ਹਨ। ਹਰਿਆਣਾ ਲੋਕਹਿਤ ਪਾਰਟੀ ਦੇ ਗੋਪਾਲ ਕਾਂਡਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸਰਕਾਰ ਬਣਾਉਣ ਬਾਰੇ ਕਿਹਾ ਕਿ ਸਾਰੇ ਆਜ਼ਾਦ ਵਿਧਾਇਕਾਂ ਬਿਨਾਂ ਕਿਸੇ ਸ਼ਰਤ ਦੇ ਭਾਜਪਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ।

 

ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੱਕ ਬਿਆਨ ਵਿੱਚ ਗੋਪਾਲ ਕਾਂਡਾ ਨੇ ਕਿਹਾ ਕਿ ਸਾਰੇ ਆਜ਼ਾਦ ਵਿਧਾਇਕ ਭਾਜਪਾ ਨਾਲ ਹਨ। ਮੇਰੇ ਪਿਤਾ 1926 ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨਾਲ ਜੁੜੇ ਹੋਏ ਸਨ। ਉਹ ਆਜ਼ਾਦੀ ਤੋਂ ਬਾਅਦ ਦੇਸ਼ ਦੀ ਪਹਿਲੀ ਆਮ ਚੋਣ ਵਿੱਚ ਜਨ ਸੰਘ ਦੀ ਟਿਕਟ ਉੱਤੇ ਖੜੇ ਹੋਏ ਸਨ।

 

 

 

ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਇਕ ਵੀ ਪਾਰਟੀ ਨੂੰ ਸੰਪੂਰਨ ਬਹੁਮਤ ਨਹੀਂ ਮਿਲਿਆ ਹੈ, ਹਾਲਾਂਕਿ ਭਾਜਪਾ 40 ਸੀਟਾਂ ਵਾਲੀ ਇੱਕੋ ਵੱਡੀ ਪਾਰਟੀ ਬਣ ਕੇ ਉਭਰੀ ਹੈ। ਚੋਣ ਨਤੀਜਿਆਂ ਤੋਂ ਬਾਅਦ, ਭਾਰਤੀ ਜਨਤਾ ਪਾਰਟੀ ਅਗਲੀ ਸਰਕਾਰ ਬਣਾਉਣ ਲਈ ਬਹੁਮਤ ਵਾਲੇ ਅੰਕੜੇ ਤੋਂ ਛੇ ਸੀਟਾਂ ਪਿੱਛੇ ਰਹਿ ਗਈ।

 

ਚੋਣਾਂ ਵਿੱਚ ਕਾਂਗਰਸ ਨੇ 31 ਸੀਟਾਂ ਜਿੱਤੀਆਂ ਹਨ, ਜਦਕਿ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ 10 ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਆਈਐਨਐਲਡੀ) ਅਤੇ ਹਰਿਆਣਾ ਲੋਕਹਿਤ ਪਾਰਟੀ (ਐਚਐਲਪੀ) ਨੂੰ ਇੱਕ-ਇੱਕ ਸੀਟ ਮਿਲੀ ਹੈ। ਆਜ਼ਾਦ ਉਮੀਦਵਾਰਾਂ ਨੇ ਸੱਤ ਸੀਟਾਂ ਜਿੱਤੀਆਂ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: My father was associated with RSS since 1926 All independent candidates support BJP says Gopal Kanda