ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਅੱਜ ਹਰਿਆਣਾ ’ਚ ਕਰਨਗੇ ਚੋਣ ਰੈਲੀਆਂ, ਸੋਨੀਆ ਦੀ ਰੈਲੀ ਰੱਦ

PM ਮੋਦੀ ਤੇ ਸੋਨੀਆ ਗਾਂਧੀ ਅੱਜ ਹਰਿਆਣਾ ’ਚ ਕਰਨਗੇ ਚੋਣ ਰੈਲੀਆਂ

ਮਹਾਰਾਸ਼ਟਰ ਤੇ ਹਰਿਆਣਾ ਸੂਬਿਆਂ ’ਚ ਵਿਧਾਨ ਸਭਾਵਾਂ ਦੀ ਚੋਣ ਲਈ ਪ੍ਰਚਾਰ ਹੁਣ ਆਪਣੇ ਆਖ਼ਰੀ ਗੇੜ ’ਚ ਪੁੱਜ ਗਿਆ ਹੈ। ਦੋਵੇਂ ਹੀ ਸੂਬਿਆਂ ’ਚ 21 ਅਕਤੂਬਰ ਨੂੰ ਵੋਟਾਂ ਪੈਣੀਆਂ ਤੈਅ ਹਨ। ਸਾਰੀਆਂ ਪਾਰਟੀਆਂ ਨੇ ਆਪੋ–ਆਪਣੇ ਉਮੀਦਵਾਰਾਂ ਲਈ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਰੈਲੀਆਂ ਕਰ ਰਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਹਰਿਆਣਾ ਦੇ ਹਿਸਾਰ ਤੇ ਮੋਹਨਾ ਵਿਖੇ ਚੋਣ–ਰੈਲੀਆਂ ਨੂੰ ਸੰਬੋਧਨ ਕਰਨਗੇ।

 

 

ਉੱਧਰ ਕਾਂਗਰਸ ਵੱਲੋਂ ਪ੍ਰਚਾਰ ਲਈ ਪਹਿਲੀ ਵਾਰ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਹਰਿਆਣਾ ’ਚ ਰੈਲੀ ਲਈ ਪੁੱਜਣਾ ਸੀ ਪਰ ਐਨ ਆਖ਼ਰੀ ਮੌਕੇ ਉਨ੍ਹਾਂ ਦੀ ਇਹ ਰੈਲੀ ਰੱਦ ਹੋ ਗਈ ਹੈ। ਹੁਣ ਸ੍ਰੀ ਰਾਹੁਲ ਗਾਂਧੀ ਮਹੇਂਦਰਗੜ੍ਹ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ।

 

 

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ੁੱਕਰਵਾਰ ਨੂੰ ਚਾਰ ਰੈਲੀਆਂ ਨੂੰ ਸੰਬੋਧਨ ਕਰਨਗੇ।

 

 

ਸ੍ਰੀ ਸ਼ਾਹ ਦੀਆਂ ਚਾਰ ਰੈਲੀਆਂ ਅਹੇਰੀ, ਰਾਜੁਰਾ, ਵਾਨੀ ਤੇ ਖਾਪਰਖੇੜ ਵਿਖੇ ਹੋਣਗੀਆਂ। ਇਸ ਤੋਂ ਪਹਿਲਾਂ ਅਮਿਤ ਸ਼ਾਹ ਹੁਰਾਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹ ਸੀ ਕਿ ਮਹਾਰਾਸ਼ਟਰ ਵਿੱਚ ਭਾਜਪਾ ਇਕੱਲੀ ਆਪਣੇ ਦਮ ’ਤੇ ਸੱਤਾ ਹਾਸਲ ਕਰ ਸਕਦੀ ਹੈ। ਸੂਬੇ ਦੀਆਂ 288 ਸੀਟਾਂ ਵਿੱਚੋਂ 164 ਸੀਟਾਂ ਉੱਤੇ ਭਾਜਪਾ ਚੋਣ ਲੜ ਰਹੀ ਹੈ।

 

 

ਸ਼ਿਵ ਸੈਨਾ ਨੇ 124 ਸੀਟਾਂ ਉੱਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਬਾਕੀ ਸੀਟਾਂ ਗੱਠਜੋੜ ਵੱਲੋਂ ਐੱਨਡੀਏ ਦੀਆਂ ਛੋਟੀਆਂ ਪਾਰਟੀਆਂ ਕੋਲ ਹਨ।

 

 

ਸ੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਸੀ ਕਿ ਭਾਜਪਾ–ਸ਼ਿਵ ਸੈਨਾ ਗੱਠਜੋੜ ਨੂੰ ਦੋ–ਤਿਹਾਈ ਬਹੁਮੱਤ ਮਿਲੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਮਿਲਣ ਵਾਲੀਆਂ ਸੀਟਾਂ ਬਾਰੇ ਸਹੀ ਗਿਣਤੀ ਦੱਸਣਾ ਕੁਝ ਜਲਦਬਾਜ਼ੀ ਹੋਵੇਗੀ ਪਰ ਨਿਸ਼ਚਤ ਤੌਰ ’ਤੇ ਭਾਜਪਾ ਪਿਛਲੀ ਵਾਰ ਦੇ ਮੁਕਾਬਲੇ ਵੱਧ ਸੀਟਾਂ ਜਿੱਤਣ ਜਾ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi and Sonia Gandhi to address poll rallies in Haryana today