ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਧਾਰਾ–370 ’ਤੇ ਕਾਂਗਰਸ ਸਣੇ ਸਮੁੱਚੀ ਵਿਰੋਧੀ ਧਿਰ ਨੂੰ ਦਿੱਤੀ ਚੁਣੌਤੀ

PM ਮੋਦੀ ਨੇ ਧਾਰਾ–370 ’ਤੇ ਕਾਂਗਰਸ ਸਣੇ ਸਮੁੱਚੀ ਵਿਰੋਧੀ ਧਿਰ ਨੂੰ ਦਿੱਤੀ ਚੁਣੌਤੀ

ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੀ ਕਮਾਂਡ ਸੰਭਾਲਦਿਆਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਜਲਗਾਓਂ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ–ਐੱਨਸੀਪੀ ਗੱਠਜੋੜ ਨੂੰ ਰੱਜ ਕੇ ਨਿਸ਼ਾਨੇ ’ਤੇ ਲਿਆ। ਸ੍ਰੀ ਮੋਦੀ ਨੇ ਕਿਹਾ ਕਿ ਬੀਤੇ ਕੁਝ ਮਹੀਨਿਆਂ ਦੌਰਾਨ ਕਾਂਗਰਸ–ਐੱਨਸੀਪੀ ਆਗੂਆਂ ਦੇ ਬਿਆਨ ਵੇਖ ਲਵੋ। ਜੰਮੂ–ਕਸ਼ਮੀਰ ਨੂੰ ਲੈ ਕੇ ਜੋ ਪੂਰਾ ਦੇਸ਼ ਸੋਚਦਾ ਹੈ, ਉਸ ਤੋਂ ਬਿਲਕੁਲ ਉਲਟੀ ਇਨ੍ਹਾਂ ਦੀ ਸੋਚ ਦਿਸਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਤੇ ਐੱਨਸੀਪੀ ਦਾ ਤਾਲਮੇਲ ਗੁਆਂਢੀ ਦੇਸ਼ ਨਾਲ ਮਿਲਦਾ–ਜੁਲਦਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਆਗੂ ਹੁਣ ਸਿਰਫ਼ ਘੜਿਆਲ ਦੇ ਹੰਝੂ ਵਹਾ ਰਹੇ ਹਨ। ਕੀ ਉਹ ਜੰਮੂ–ਕਸ਼ਮੀਰ ’ਚ ਧਾਰਾ–370 ਵਾਪਸ ਲਿਆ ਸਕਦੇ ਹਨ? ਕੀ ਦੇਸ਼ ਦੀ ਜਨਤਾ ਹੁਣ ਉਨ੍ਹਾਂ ਨੂੰ ਅਜਿਹਾ ਕਰਨ ਦੇਵੇਗੀ? ਉਨ੍ਹਾਂ ਕਿਹਾ ਕਿ ਜੇ ਉਹ ਧਾਰਾ–370 ਦੇ ਹੱਕ ਵਿੱਚ ਹਨ, ਤਾਂ ਉਹ ਆਪਣੇ ਮੈਨੀਫ਼ੈਸਟੋ ’ਚ ਇਹ ਲਿਖ ਕੇ ਵਿਖਾਉਣ ਕਿ ਉਹ ਜੰਮੂ–ਕਸ਼ਮੀਰ ’ਚ ਧਾਰਾ–370 ਵਾਪਸ ਲਾਗੂ ਕਰਨਗੇ।

 

 

ਸ੍ਰੀ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਸਮੇਤ ਸਮੁੱਚੇ ਭਾਰਤ ਦੀਆਂ ਭਾਵਨਾਵਾਂ ਮੁਤਾਬਕ ਜੰਮੂ–ਕਸ਼ਮੀਰ ਤੇ ਲੱਦਾਖ ਸਾਡੇ ਲਈ ਸਿਰਫ਼ ਜ਼ਮੀਨ ਦਾ ਟੁਕੜਾ ਨਹੀਂ ਹੈ; ਸਗੋਂ ਭਾਰਤ ਦਾ ਮੱਥਾ ਹੈ, ਮਾਂ ਭਾਰਤੀ ਦਾ ਸੀਸ ਹੈ। ਉੱਥੋਂ ਦਾ ਸਮੁੱਚਾ ਜੀਵਨ, ਉੱਥੋਂ ਦਾ ਕਣ–ਕਣ ਭਾਰਤ ਦੀ ਸੋਚ ਨੂੰ ਤੇ ਭਾਰਤ ਦੀ ਤਾਕਤ ਨੂੰ ਹੋਰ ਮਜ਼ਬੂਤ ਕਰਦਾ ਹੈ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਕੁਝ ਮਹੀਨਿਆਂ ਤੋਂ ਅਸੀਂ ਲਗਾਤਾਰ ਉਨ੍ਹਾਂ ਚੁਣੌਤੀਆਂ ਨੂੰ ਚੁਣੌਤੀ ਦੇਣ ਦਾ ਜਤਨ ਕਰ ਰਹੇ ਹਾਂ, ਜੋ ਦਹਾਕਿਆਂ ਬੱਧੀ ਤੋਂ ਚੱਲੀ ਆ ਰਹੀ ਸੀ। ਬੀਤੀ 5 ਅਗਸਤ ਨੂੰ ਤੁਹਾਡੀ ਭਾਵਨਾ ਮੁਤਾਬਕ ਭਾਜਪਾ–ਐੱਨਡੀਏ ਸਰਕਾਰ ਨੇ ਇੱਕ ਬਹੁਤ ਵੱਡਾ ਫ਼ੈਸਲਾ ਲਿਆ; ਜਿਸ ਬਾਰੇ ਸੋਚਣਾ ਪਹਿਲਾਂ ਅਸੰਭਵ ਲੱਗਦਾ ਸੀ।

 

 

ਸ੍ਰੀ ਮੋਦੀ ਨੇ ਕਿਹਾ ਕਿ ਅੱਜ ਬਦਕਿਸਮਤੀ ਨਾਲ ਇਹ ਆਖਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਦੀਆਂ ਕੁਝ ਸਿਆਸੀ ਪਾਰਟੀਆਂ, ਕੁਝ ਸਿਆਸੀ ਆਗੂ, ਰਾਸ਼ਟਰ ਹਿਤ ਵਿੱਚ ਲਏ ਇਸ ਫ਼ੈਸਲੇ ਉੱਤੇ ਸਿਆਸਤ ਕਰਨ ਵਿੱਚ ਜੁਟੇ ਹੋਏ ਹਨ। ਇਹ ਸਿਆਸੀ ਪਾਰਟੀਆਂ ਇੱਥੇ ਮਹਾਰਾਸ਼ਟਰ ਵਿੱਚ ਵੀ ਤੁਹਾਡੀਆਂ ਵੋਟਾਂ ਲੈਣ ਲਈ ਤੁਹਾਡੇ ਵਿਚਕਾਰ ਆ ਰਹੀਆਂ ਹਨ।

 

 

ਜਦੋਂ ਆਂਢ–ਗੁਆਂਢ ਦੀਆਂ ਨਾਪਾਕ ਤਾਕਤਾਂ ਦੀ ਇੱਲ੍ਹਾਂ ਵਰਗੀ ਨਜ਼ਰ ਜੰਮੂ–ਕਸ਼ਮੀਰ ਦੀ ਸ਼ਾਂਤੀ ਨੂੰ ਭੰਗ ਕਰਨ ਤੇ ਉੱਥੇ ਖ਼ੂਨ–ਖ਼ਰਾਬ ਕਰਵਾਉਣ ਉੱਤੇ ਲੱਗੀ ਹੋਵੇ, ਤਦ ਅਸੀਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਕੁਝ ਹੋਰ ਕਦਮ ਵੀ ਚੁੱਕੇ ਹਨ। ਸਮੇਂ ਦੇ ਨਾਲ–ਨਾਲ ਸਾਰੀਆਂ ਸਾਵਧਾਨੀਆਂ ਵਰਤਦਿਆਂ ਉੱਥੇ ਹਾਲਾਤ ਨੂੰ ਪੂਰੀ ਤਰ੍ਹਾਂ ਸੁਖਾਵਾਂ ਬਣਾਉਣ ਦੇ ਨਿਰੰਤਰ ਜਤਨ ਜਾਰੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਬੀਤੇ ਪੰਜ ਸਾਲਾਂ ਦੌਰਾਨ ਇੱਥੇ ਦੇਵੇਂਦਰ ਫੜਨਵੀਸ ਤੇ ਉਨ੍ਹਾਂ ਦੀ ਟੀਮ ਨੇ ਮਹਾਰਾਸ਼ਟਰ ਨੂੰ ਵਿਕਾਸ ਤੇ ਵਿਸ਼ਵਾਸ ਦੇ ਨਵੇਂ ਰਾਹ ਉੱਤੇ ਅੱਗੇ ਵਧਾਉਣ ਦਾ ਕੰਮ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi challenges Opposition including Congress on Article 370