ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਜੀਕਲ ਹਮਲੇ ਬਾਰੇ ਸੁਣਦਿਆਂ ਹੀ ਕਾਂਗਰਸ ਦੇ ਢਿੱਡ ’ਚ ਦਰਦ ਹੋਣ ਲੱਗਦੈ: PM ਮੋਦੀ

ਸਰਜੀਕਲ ਹਮਲੇ ਬਾਰੇ ਸੁਣਦਿਆਂ ਹੀ ਕਾਂਗਰਸ ਦੇ ਢਿੱਡ ’ਚ ਦਰਦ ਹੋਣ ਲੱਗਦੈ: PM ਮੋਦੀ

ਹਰਿਆਣਾ ਵਿਧਾਨ ਸਭਾ ਚੋਣ ਲਈ ਗੋਹਾਨਾ ’ਚ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਚੋਣ ਮਾਹੌਲ ਹੁਣ ਲਗਾਤਾਰ ਭਖਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਇੱਥੋਂ ਦੇ ਵਾਸੀਆਂ ਦਾ ਆਸ਼ੀਰਵਾਦ ਲੈਣ ਲਈ ਇੱਥੇ ਨਹੀਂ ਪੁੱਜ ਸਕੇ ਸਨ ਪਰ ਤੁਸੀਂ ਨਾ ਗਿਲਾ ਕੀਤਾ ਤੇ ਨਾ ਸ਼ਿਕਵਾ ਕੀਤਾ। ਪੂਰੀ ਤਾਕਤ ਨਾਲ ਸਾਡਾ ਸਾਥ ਦਿੱਾ।

 

 

ਸ੍ਰੀ ਮੋਦੀ ਨੇ ਕਿਹਾ ਕਿ ‘ਭਾਰਤ ਮਾਤਾ ਕੀ ਜੈ’ ਬੋਲਣ ਵਿੱਚ ਹਰਿਆਣਾ ਦਾ ਨੌਜਵਾਨ ਸਭ ਤੋਂ ਅੱਗੇ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਜਨਤਾ ਨੂੰ ਸਰਬਉੱਚ ਈਸ਼ਵਰ ਨਾ ਮੰਨਦੇ ਹੋਏ ਖ਼ੁਦ ਨੂੰ ਹੀ ਸ਼ਹਿਨਸ਼ਾਹ ਮੰਨਣ ਲੱਗ ਪੈਂਦੇ ਹਨ, ਹੰਕਾਰ ਦੇ ਸੱਤਵੇਂ ਆਕਾਸ਼ ’ਤੇ ਪੁੱਜ ਜਾਂਦੇ ਹਨ; ਉਨ੍ਹਾਂ ਦਾ ਇਹੋ ਹਾਲ ਹੁੰਦਾ ਹੈ; ਜੋ ਹਰਿਆਣਾ ਦੀ ਜਨਤਾ ਨੇ ਲੋਕ ਸਭਾ ਚੋਣਾਂ ’ਚ ਕਰ ਕੇ ਵਿਖਾਇਆ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਦੀ ਗੱਲ ਕਰਨ ’ਤੇ ਕਾਂਗਰਸ ਦਾ ਢਿੱਡ ਦਰਦ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ 5 ਅਗਸਤ ਤੋਂ ਕਾਂਗਰਸ ਤੇ ਉਨ੍ਹਾਂ ਨਾਲ ਮਿਲੀਭੁਗਤ ਵਾਲਿਆਂ ਦੇ ਢਿੱਡ ਵਿੱਚ ਅਜਿਹਾ ਦਰਦ ਉੱਠਿਆ ਹੈ, ਜਿਸ ਲਈ ਕੋਈ ਦਵਾਈ ਕੰਮ ਨਹੀਂ ਕਰ ਰਹੀ। ਕਾਂਗਰਸ ਲਈ ਉਸ ਦੇ ਢਿੱਡ ਦਾ ਦਰਦ ਹੁਣ ਉਸ ਲਈ ਲਾਇਲਾਜ ਬੀਮਾਰੀ ਬਣ ਗਿਆ ਹੈ।

 

 

ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਨਾਲ ਕਾਂਗਰਸ ਦੀ ਕਿਹੜੀ ਕੈਮਿਸਟ੍ਰੀ ਹੈ? ਇਹ ਕੈਮਿਸਟ੍ਰੀ ਕਿਸ ਲਈ ਹੈ? ਇਸ ਚੋਣ ਵਿੱਚ ਤੁਹਾਨੂੰ ਇਸ ਦਾ ਜੁਆਬ ਲੱਭਣਾ ਹੋਵੇਗਾ। ਕਾਂਗਰਸ ਨੂੰ ਹਰਿਆਣਾ ਦੀਆਂ ਉਨ੍ਹਾਂ ਮਾਵਾਂ–ਭੈਣਾਂ ਦਾ ਕੋਈ ਖਿ਼ਆਲ ਨਹੀਂ ਹੈ, ਜਿਨ੍ਹਾਂ ਆਪਣੇ ਸਪੂਤਾਂ ਨੂੰ, ਪਿਤਾ ਨੂੰ ਮਾਂ ਭਾਰਤੀ ਲਈ ਸ਼ਹੀਦ ਹੁੰਦਿਆਂ ਵੇਖਿਆ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਹਰਿਆਣਾ ਦੇ ਉਨ੍ਹਾਂ ਵੀਰ ਸਪੂਤਾਂ ਦੀਆਂ ਭਾਵਨਾਵਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ, ਜੋ ਜੰਮੂ–ਕਸ਼ਮੀਰ ਤੇ ਲੱਦਾਖ ਦੀ ਸੁਰੱਖਿਆ ਲਈ ਉੱਥੇ ਡਟੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi says Colic starts when Congress hears about surgical strikes