ਅਗਲੀ ਕਹਾਣੀ

ਕਾਂਗਰਸ-NCP ਦੋਵਾਂ ਦੇ ਬਿਆਨ ਗੁਆਂਢੀ ਦੇਸ਼ ਨਾਲ ਖਾਂਦੇ ਨੇ ਮੇਲ: ਪੀਐੱਮ ਮੋਦੀ

ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੀ ਕਮਾਨ ਸੰਭਾਲਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਜਲਗਾਓਂ ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਐਨਸੀਪੀ ਗਠਜੋੜ ‘ਤੇ ਹਮਲਾ ਬੋਲਿਆ। 

 

ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਕਾਂਗਰਸ-ਐਨਸੀਪੀ ਨੇਤਾਵਾਂ ਦੇ ਬਿਆਨ ਵੇਖ ਲਵੋ। ਜੰਮੂ-ਕਸ਼ਮੀਰ ਨੂੰ ਲੈ ਕੇ ਜੋ ਪੂਰਾ ਦੇਸ਼ ਸੋਚਦਾ ਹੈ, ਉਸ ਤੋਂ ਇਕਦਮ ਉਲਟ ਇਨ੍ਹਾਂ ਦੀ ਸੋਚ ਦਿਖਦੀ ਹੈ। ਇਨ੍ਹਾਂ ਦਾ ਤਾਲਮੇਲ ਗੁਆਂਢੀ ਦੇਸ਼ ਨਾਲ ਮੇਲ ਖਾਂਦਾ ਹੈ।

 

ਮਹਾਰਾਸ਼ਟਰ ਸਣੇ ਪੂਰੇ ਭਾਰਤ ਦੀਆਂ ਭਾਵਨਾਵਾਂ ਅਨੁਸਾਰ ਜੰਮੂ ਕਸ਼ਮੀਰ ਅਤੇ ਲਦਾਖ ਸਾਡੇ ਲਈ ਸਿਰਫ਼ ਜ਼ਮੀਨ ਦਾ ਟੁਕੜਾ ਹੀ ਨਹੀਂ, ਬਲਕਿ ਭਾਰਤ ਦਾ ਦਿਮਾਗ਼ ਹੈ, ਮਾਂ ਭਾਰਤੀ ਦਾ ਮੁਖ ਹੈ। ਉਥੋਂ ਦਾ ਸਾਰਾ ਜੀਵਨ, ਉਦੋਂ ਦਾ ਕਣ-ਕਣ, ਭਾਰਤ ਦੀ ਸੋਚ ਨੂੰ ਤੇ ਭਾਰਤ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।

 

ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਅਸੀਂ ਲਗਾਤਾਰ ਚੁਣੌਤੀਆਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਦਹਾਕਿਆਂ ਤੋਂ ਚੱਲ ਰਹੀ ਸੀ। 5 ਅਗਸਤ ਨੂੰ ਤੁਹਾਡੀ ਭਾਵਨਾ ਦੇ ਅਨੁਸਾਰ, ਭਾਜਪਾ-ਐਨਡੀਏ ਸਰਕਾਰ ਨੇ ਇੱਕ ਬੇਮਿਸਾਲ ਫ਼ੈਸਲਾ ਲਿਆ ਜਿਸ ਬਾਰੇ ਸੋਚਣਾ ਤੱਕ ਪਹਿਲਾਂ ਅਸੰਭਵ ਲੱਗਦਾ ਸੀ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM narendra Modi big attack on Congress-NCP said- Both statements are similar to neighborhood country