ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ 'ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਦਿੱਤਾ ਜਾਵੇਗਾ ਮੂੰਹ: PM ਮੋਦੀ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਸਤਾਰਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਲਈ ਸਤਾਰਾ ਇੱਕ ਤਰ੍ਹਾਂ ਨਾਲ ਗੁਰੂ ਭੂਮੀ ਵੀ ਹੈ। ਉਨ੍ਹਾਂ ਕਿਹਾ ਕਿ ਵੀਰ ਸੰਭਾਜੀ,  ਵੀਰ ਸ਼ਾਹੂ ਜੀ, ਸਮਰੱਥ ਰਾਮਦਾਸਜੀ, ਰਾਮ ਸ਼ਾਸਤਰੀ ਪ੍ਰਭੂਣੇ, ਸ਼੍ਰੀਮੰਤ ਪ੍ਰਤਾਪ ਸਿੰਘ, ਕ੍ਰਾਂਤੀ ਸਿੰਘ ਨਾਨਾ ਪਾਟੀਲ ਵਰਗੇ ਸਮਾਜਿਕ ਅਤੇ ਅਧਿਆਤਮਕ ਅਗਵਾਈਕਰਤਾ ਇਥੋਂ ਹੀ ਨਿਕਲੇ ਹਨ।


ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਸਰਕਾਰ ਨੇ ਕੇਂਦਰ ਅਤੇ ਮਹਾਰਾਸ਼ਟਰ ਵਿੱਚ ਸ਼ਿਵਾਜੀ ਮਹਾਰਾਜ ਦੇ ਸੰਸਕਾਰਾਂ ਅਨੁਸਾਰ ਹੀ ਕੰਮ ਕੀਤਾ ਹੈ। ਰਾਸ਼ਟਰ ਰੱਖਿਆ ਅਤੇ ਰਾਸ਼ਟਰਵਾਦ ਨੂੰ ਅਸੀਂ ਪਹਿਲ ਦਿੱਤੀ ਹੈ। ਭਾਰਤ 'ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ।

ਪੀ.ਐੱਮ. ਮੋਦੀ ਨੇ ਕਿਹਾ ਕਿ ਜਿਥੇ ਪਾਰਟੀ ਵਰਕਰਾਂ ਦੇ ਗੱਠਜੋੜ ਵਿੱਚ ਹੀ ਵੱਖੋਰੇ ਰਾਹ ਹੋਣ ਉਹ ਮਹਾਰਾਸ਼ਟਰ ਨੂੰ ਇਕਜੁੱਟ ਭਲਾ ਕਿਵੇ ਕਰ ਸਕਦੇ ਹਨ। ਇਨ੍ਹਾਂ ਦੀ ਰਾਜਨੀਤੀ ਦਾ ਇੱਕ ਹੀ ਆਧਾਰ ਹੈ, ਵੰਡੋ ਵੰਡੋ ਅਤੇ ਵੰਡੋ। ਅਤੇ ਮਲਾਈ ਖਾਓ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi live updates in satara Maharashtra