ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਕਿਹਾ- GST ਅਤੇ ਨੋਟਬੰਦੀ ਨਾਲ ਕਿਸੇ ਵੀ ਗ਼ਰੀਬ ਨੂੰ ਲਾਭ ਨਹੀਂ ਹੋਇਆ

ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਦਾ ਦੌਰ ਜਾਰੀ ਹੈ। ਇਸ ਲੜੀ ਤਹਿਤ ਅੱਜ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਯਵਤਮਾਲਾ ਵਿੱਚ ਇੱਕ ਰੈਲੀ ਕਰ ਰਹੇ ਹਨ। 

 

ਤੁਹਾਨੂੰ ਦੱਸ ਦੇਈਏ ਕਿ ਰਾਹੁਲ ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਚਾਂਦੀਵਾਲੀ ਅਤੇ ਲਾਤੂਰ ਵਿੱਚ ਜਨਤਕ ਸਭਾਵਾਂ ਨੂੰ ਸੰਬੋਧਿਨ ਕੀਤਾ ਸੀ ਅਤੇ ਸੋਮਵਾਰ ਨੂੰ ਨੂਹ ਵਿੱਚ ਵੀ ਉਨ੍ਹਾਂ ਨੇ ਰੈਲੀ ਕੀਤੀ। ਨੂਹ ਵਿੱਚ ਰਾਹੁਲ ਨੇ ਕਿਹਾ ਕਿ ਜੇ ਆਰਥਿਕਤਾ ਵਿੱਚ ਸੁਧਾਰ ਲਿਆਉਣਾ ਹੈ, ਤਾਂ ਗ਼ਰੀਬਾਂ ਨੂੰ ਮਜ਼ਦੂਰਾਂ ਦੀਆਂ ਜੇਬਾਂ ਵਿੱਚ ਪੈਸਾ ਰੱਖਣਾ ਪਵੇਗਾ। ਸਿਰਫ ਕਾਂਗਰਸ ਸਰਕਾਰ ਹੀ ਹਰਿਆਣਾ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆ ਸਕਦੀ ਹੈ।

 

ਵਿਸ਼ੇਸ਼ ਗੱਲਾਂ

-ਜੰਮੂ-ਕਸ਼ਮੀਰ ਆਰਟੀਕਲ 370 ਅਤੇ ਕਾਰਬੇਟ ਪਾਰਕ ਬਾਰੇ ਗੱਲ ਕਰਨਗੇ ਪਰ ਇਹ ਸਰਕਾਰ ਬੇਰੁਜ਼ਗਾਰੀ ਦੀ ਗੱਲ ਨਹੀਂ ਕਰੇਗੀ। ਕੰਮ ਕਰਨ ਵਾਲਿਆਂ ਦੀ ਰੀੜ੍ਹ ਦੀ ਹੱਡੀ ਟੁੱਟ ਗਈ।

- ਕਿਸਾਨਾਂ,  ਮਜ਼ਦੂਰਾਂ ਅਤੇ ਗ਼ਰੀਬਾਂ ਦੀਆਂ ਜੇਬਾਂ ਤੋਂ ਖੋਹ ਕੇ ਅਮੀਰਾਂ ਦੇ ਹੱਥਾਂ ਵਿੱਚ ਸੁੱਟਿਆ ਗਿਆ ਹੈ। ਪਰ ਮੀਡੀਆ ਚੰਦ ਅਤੇ ਕਾਰਬੇਟ ਪਾਰਕ ਬਾਰੇ ਗੱਲ ਕਰੇਗਾ ਪਰ ਸਹੀ ਚੀਜ਼ ਨਹੀਂ ਦਿਖਾਵੇਗਾ।

-ਇਸ ਸਰਕਾਰ ਨੇ ਮਨਰੇਗਾ ਖੋਹਿਆ, ਖਾਣੇ ਦੇ ਅਧਿਕਾਰ, ਕਬੀਲੇ ਦੇ ਕਾਨੂੰਨ ਨੂੰ ਬਦਲਿਆ। ਭਾਰਤ ਵਿੱਚ ਇੱਕ ਵੀ ਵਿਅਕਤੀ ਨੂੰ ਜੀਐਸਟੀ ਅਤੇ ਨੋਟਬੰਦੀ ਨਾਲ ਲਾਭ ਨਹੀਂ ਹੋਇਆ।

-ਕੇਂਦਰ ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਵੇਗਾ, ਕੀ ਹੋਇਆ? ਇਹ ਸਰਕਾਰ ਹਰ ਚੀਜ਼ ਦਾ ਨਿੱਜੀਕਰਨ ਕਰ ਰਹੀ ਹੈ। ਸਰਕਾਰ ਤੁਹਾਡਾ ਧਿਆਨ ਇਧਰ ਉਧਰ ਕਰਨ ਦਾ ਕੰਮ ਕਰ ਰਹੀ ਹੈ।

ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ ਕਿਹਾ ਸੀ ਕਿ ਹਰ ਬੈਂਕ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਹੋਣਗੇ, ਕਿ ਮਿਲੇ?
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi rally in yavatmala of maharastra for upcoming assembly elections