ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EVM 'ਤੇ ਭਾਜਪਾ ਵਿਧਾਇਕ ਦੀ ਵੀਡੀਓ 'ਤੇ ਰਾਹੁਲ ਗਾਂਧੀ ਦੀ ਟਿਪਣੀ

ਈਵੀਐਮ ਨੂੰ ਲੈ ਕੇ ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਦੇ ਵਿਧਾਇਕ ਅਤੇ ਉਮੀਦਵਾਰ ਬਖਸ਼ੀਸ਼ ਸਿੰਘ ਦੀ ਕਥਿਤ ਵਿਵਾਦਿਤ ਟਿਪਣੀ ਵਾਲੇ ਵੀਡੀਓ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਟਿਪਣੀ ਕੀਤੀ ਕਿ ਭਾਜਪਾ ਵਿੱਚ ਸਭ ਤੋਂ ਇਮਾਨਦਾਰ ਵਿਅਕਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਟਿੱਪਣੀ ਵਾਲਾ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਕਿ ਇਹ ਭਾਜਪਾ ਵਿੱਚ ਸਭ ਤੋਂ ਇਮਾਨਦਾਰ ਵਿਅਕਤੀ ਹੈ।

 

ਦਰਅਸਲ, ਰਾਹੁਲ ਸਿੰਘ ਦੀਆਂ ਕਥਿਤ ਟਿੱਪਣੀਆਂ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ, ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਅਤੇ ਵਿਧਾਨ ਸਭਾ ਹਲਕੇ ਵਿੱਚ ‘ਸੁਧਾਰਾਤਮਕ ਕਾਰਵਾਈ’ ਲਈ ਇੱਕ ਵਿਸ਼ੇਸ਼ ਆਬਜ਼ਰਵਰ ਨਿਯੁਕਤ ਕੀਤਾ ਸੀ।

 

ਵੀਡੀਓ ਵਿੱਚ ਭਾਜਪਾ ਦੇ ਉਮੀਦਵਾਰ ਅਤੇ ਕਰਨਾਲ ਦੀ ਅਸੰਧ ਸੀਟ ਤੋਂ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਕਥਿਤ ਤੌਰ 'ਤੇ ਲੋਕਾਂ ਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਬਟਨ ਜੋ ਮਰਜ਼ੀ ਦਬਾਅ ਲੋ, ਨਿਕਲਣਾ ਫੁੱਲ ਹੀ ਹੈ।

 

 

 

 

ਹਾਲਾਂਕਿ, ਵਿਰਕ ਨੇ ਇਸ ਨੂੰ 'ਫ਼ਰਜ਼ੀ ਵੀਡੀਓ' ਦੱਸਿਆ ਹੈ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੇ ਅਤੇ ਉਸ ਦੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਹਨ। ਚੋਣ ਕਮਿਸ਼ਨ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦੇ ਮੱਦੇਨਜ਼ਰ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਵਿਨੋਦ ਜੁਤਸ਼ੀ ਨੂੰ ਕਰਨਾਲ ਦੀ ਅਸੰਧ ਸੀਟ ਉੱਤੇ ਭੇਜਿਆ ਜਾ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi takes dig at BJP leader viral video over EVM