ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੂੰ ਰਾਜਨਾਥ ਦੀ ਸਲਾਹ, ਜੇ ਅੱਤਵਾਦ ਵਿਰੁੱਧ ਲੜਨ ਲਈ ਗੰਭੀਰ ਹੋ ਤਾਂ ਅਸੀਂ ਮਦਦ ਕਰਾਂਗੇ

ਰੱਖਿਆ ਮੰਤਰੀ ਰਾਜਨਾਥ ਸਿੰਘ ਹਾਲ ਹੀ ਵਿੱਚ ਫਰਾਂਸ ਤੋਂ ਭਾਰਤ ਦਾ ਪਹਿਲਾ ਰਾਫੇਲ ਜਹਾਜ਼ ਲੈ ਕੇ ਪਰਤੇ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅੱਤਵਾਦ ਉੱਤੇ ਸਲਾਹ ਦਿੱਤੀ ਹੈ। 

 

ਰਾਜਨਾਥ ਨੇ ਕਿਹਾ ਕਿ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ। ਜੇਕਰ ਤੁਸੀਂ ਅੱਤਵਾਦ ਨਾਲ ਲੜਨ ਲਈ ਗੰਭੀਰ ਹੋ, ਤਾਂ ਅਸੀਂ ਤੁਹਾਡੀ ਮਦਦ ਕਰਾਂਗੇ। ਜੇ ਤੁਸੀਂ ਸਾਡੀ ਫੌਜ ਚਾਹੁੰਦੇ ਹੋ, ਤਾਂ ਅਸੀਂ ਉਨ੍ਹਾਂ ਨੂੰ ਤੁਹਾਡੀ ਸਹਾਇਤਾ ਲਈ ਭੇਜਾਂਗੇ। ਰਾਜਨਾਥ ਕਰਨਾਲ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

 

ਉਨ੍ਹਾਂ ਕਿਹਾ ਕਿ ਮੈਂ ਇਮਰਾਨ ਖ਼ਾਨ ਦਾ ਭਾਸ਼ਣ ਸੁਣ ਰਿਹਾ ਸੀ ਜਿੱਥੇ ਉਸ ਨੇ ਕਿਹਾ ਕਿ ਕਸ਼ਮੀਰ ਨੂੰ ਆਜ਼ਾਦੀ ਮਿਲਣ ਤੱਕ ਅਸੀਂ ਇਸ 'ਤੇ ਆਪਣੀ ਲੜਾਈ ਜਾਰੀ ਰੱਖਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੰਚਾਂ 'ਤੇ ਉਠਾਉਂਦਾ ਰਹੇਗਾ। ਮਕਬੂਜਾ ਕਸ਼ਮੀਰ ਨੂੰ ਭੁੱਲ ਜਾਓ। ਇਸ ਬਾਰੇ ਵੀ ਨਾ ਸੋਚੋ। ਕੋਈ ਸਾਡੇ ‘ਤੇ ਦਬਾਅ ਨਹੀਂ ਪਾ ਸਕਦਾ।

 

ਰਾਜਨਾਥ ਨੇ ਕਿਹਾ ਕਿ ਤੁਸੀਂ ਭਾਰਤ ਨੂੰ 1947 ਵਿੱਚ ਦੋ-ਰਾਸ਼ਟਰ ਸਿਧਾਂਤ ਦੇ ਹਿੱਸਿਆਂ ਦੇ ਰੂਪ ਵਿੱਚ ਦੋ ਹਿੱਸੇ ਵਿੱਚ ਵੰਡਿਆ ਹੈ ਪਰ 1971 ਵਿੱਚ ਤੁਹਾਡਾ ਦੇਸ਼ ਮੁੜ ਤੋਂ ਟੁਕੜਿਆਂ ਵਿੱਚ ਵੰਡਿਆ ਗਿਆ ਅਤੇ ਜੇਕਰ ਇਹੀ ਸਥਿਤੀ ਬਣਾ ਰਹਿੰਦੀ ਹੈ ਚਾਂ ਕੋਈ ਵੀ ਸ਼ਕਤੀ ਪਾਕਿਸਤਾਨ ਨੂੰ ਅੱਗੇ ਟੁੱਟਣ ਤੋਂ ਨਹੀਂ ਰੋਕ ਸਕਦਾ।   

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajnath Singh delivers stern warning to Pakistan over terrorism