ਭਾਜਪਾ ਦੇ ਸੂਬਾ ਪ੍ਰਧਾਨ ਹੋਣ ਕਰਕੇ ਸੁਭਾਸ਼ ਬਰਾਲਾ 'ਤੇ ਆਪਣੀ ਜਿੱਤ ਨਾਲ ਹਰਿਆਣਾ ਦੀਆਂ 75 ਤੋਂ ਵੱਧ ਸੀਟਾਂ ਜਿੱਤਣ ਦੇ ਟੀਚੇ 'ਤੇ ਪਹੁੰਚਣ ਲਈ ਦੋਹਰਾ ਦਬਾਅ ਹੈ। ਹਰਿਆਣਾ ਚ ਕੁੱਲ 90 ਵਿਧਾਨ ਸਭਾ ਸੀਟਾਂ ਹਨ। ਬਰਾਲਾ ਸਿਰਸਾ ਲੋਕ ਸਭਾ ਹਲਕੇ ਦੀਆਂ 9 ਵਿਧਾਨ ਸਭਾ ਸੀਟਾਂ 'ਤੇ ਇਕਲੌਤਾ ਭਾਜਪਾ ਵਿਧਾਇਕ ਹਨ, ਜਿਸ ਨੇ 2014 ਵਿਚ ਜਿੱਤ ਪ੍ਰਾਪਤ ਕੀਤੀ ਸੀ। ਉਹ ਟੋਹਾਣਾ ਸੀਟ ਤੋਂ ਚੌਥੀ ਵਾਰ ਚੋਣ ਮੈਦਾਨ ਵਿਚ ਹੈ। ਉਹ ਜਾਟ ਭਾਈਚਾਰੇ ਵਿਚ ਚੰਗੀ ਪਕੜ ਰੱਖਦੇ ਹਨ।
ਸੁਭਾਸ਼ ਬਰਾਲਾ ਦਾ ਰਾਜਨੀਤਿਕ ਸਫਰ
2000 ਵਿੱਚ ਬੀਜੇਵਾਈਐਮ ਦੇ ਫਤਿਆਬਾਦ ਜ਼ਿਲ੍ਹਾ ਸਕੱਤਰ ਬਣੇ
2002 ਵਿਚ ਉਨ੍ਹਾਂ ਨੂੰ ਭਾਜਪਾ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ ਬਣਾਇਆ ਗਿਆ
2004 ਅਤੇ 2009 ਵਿਚ ਟੋਹਾਣਾ ਸੀਟ ਤੋਂ ਚੋਣ ਲੜੀ ਪਰ ਹਾਰ ਗਏ
2012 ਵਿਚ ਉਹ ਸੂਬਾਈ ਭਾਜਪਾ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਏ
2014 ਵਿੱਚ ਪਹਿਲੀ ਵਾਰ ਟੋਹਾਣਾ ਤੋਂ ਵਿਧਾਇਕ ਬਣੇ
ਹਰਿਆਣਾ ਦੇ ਪਹਿਲੇ ਜਾਟ ਸੂਬਾਈ ਪ੍ਰਧਾਨ ਬਣੇ
ਸੁਭਾਸ਼ ਬਰਾਲਾ ਦੇ ਸੂਬਾ ਪ੍ਰਧਾਨ ਬਣਨ ਦੌਰਾਨ ਬਹੁਤ ਸਾਰੇ ਆਗੂ ਇਸ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋਏ ਸਨ ਪਰ ਬਰਾਲਾ ਕੇਂਦਰੀ ਲੀਡਰਸ਼ਿਪ ਦਾ ਵਿਸ਼ਵਾਸ ਜਿੱਤਣ ਵਿੱਚ ਕਾਮਯਾਬ ਰਹੇ। ਪਹਿਲੀ ਵਾਰ ਪਾਰਟੀ ਨੇ ਸੂਬੇ ਦੀ ਜ਼ਿੰਮੇਵਾਰੀ ਕਿਸੇ ਜਾਟ ਨੇਤਾ ਨੂੰ ਸੌਂਪੀ ਹੈ। ਬਰਾਲਾ ਇਸ ਅਹੁਦੇ 'ਤੇ ਦੂਜੀ ਵਾਰ ਸੇਵਾ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਹ ਪਾਰਟੀ ਦੇ ਕਿਸਾਨ ਮੋਰਚੇ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਸੁਭਾਸ਼ ਬਰਾਲਾ ਨੂੰ ਲੋਕ ਸਭਾ ਚੋਣਾਂ ਵਿਚ ਪਾਰਟੀ ਲੀਡਰਸ਼ਿਪ ਦੀ ਅਹਿਮ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਣਸੀ ਵਿੱਚ ਤਾਇਨਾਤ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮੇਠੀ ਵਿੱਚ ਸਮ੍ਰਿਤੀ ਈਰਾਨੀ ਦੇ ਚੋਣ ਪ੍ਰਚਾਰ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ।
.