ਹਰਿਆਣਾ ਵਿਧਾਨ ਸਭਾ ਚੋਣਾਂ 2019 ਦੀਆਂ ਚੋਣਾਂ ਚ ਬਹੁਤ ਸਾਰੇ ਨਵੇਂ ਚਿਹਰੇ ਤੁਸੀਂ ਵੇਖੋਂਗੇ, ਜਿਥੇ ਇਨ੍ਹਾਂ ਨਵੇਂ ਚਿਹਰਿਆਂ ਵਿਚ ਤੁਸੀਂ ਇਕ ਹੋਰ ਨਵਾਂ ਚਿਹਰਾ ਦੇਖੋਗੇ, ਉਹ ਚਿਹਰਾ ਇਕ ਟ੍ਰਾਂਸਜੈਂਡਰ ਮਾਡਲ ਦਾ ਹੈ। ਟ੍ਰਾਂਸਜੈਂਡਰ ਮਾਡਲ ਲਤਿਕਾ ਦਾਸ ਹਰਿਆਣਾ ਦੀਆਂ 90 ਸੀਟਾਂ ਚੋਂ ਇਕ ਅੰਬਾਲਾ ਕੈਂਟ ਸੀਟ 'ਤੇ ਚੋਣ ਲੜ ਰਹੀ ਹਨ।
ਅੰਬਾਲਾ ਕੈਂਟ ਸੀਟ 'ਤੇ ਇਹ ਪਹਿਲਾ ਮੌਕਾ ਹੈ ਜਦੋਂ ਇਕ ਟ੍ਰਾਂਸਜੈਂਡਰ (ਕਿੰਨਰ) ਇਸ ਸੀਟ 'ਤੇ ਸੱਤਾ ਹਾਸਲ ਕਰਨ ਲਈ ਮੈਦਾਨ ਚ ਉਤਰਿਆ ਹੈ। ਲਤਿਕਾ ਦਾਸ ਇਨ੍ਹੀਂ ਦਿਨੀਂ ਹਰਿਆਣਾ ਵਿਧਾਨ ਸਭਾ ਚੋਣਾਂ-2018 ਦੀਆਂ ਚੋਣਾਂ ਲਈ ਚੋਣ ਪ੍ਰਚਾਰ ਵਿਚ ਰੁੱਝੀ ਹੋਈ ਹਨ।
ਲਤਿਕਾ ਦਾਸ ਦਾ ਕਹਿਣਾ ਹੈ ਕਿ ਉਹ ਪੇਸ਼ੇ ਵਜੋਂ ਇਕ ਮਾਡਲ ਹਨ ਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੀ ਹਨ। ਉਹ ਸਮਾਜ ਸੇਵਾ ਕਰਨਾ ਚਾਹੁੰਦੀ ਹਨ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਬਾਕੀ ਸਮਾਜ ਵਾਂਗ ਮੰਗ ਕੇ ਖਾਣ ਦੀ ਥਾਂ ਮਿਹਨਤ ਦੀ ਕਮਾਈ ਕਰਕੇ ਖਾਣ ਚ ਵਿਸ਼ਵਾਸ ਰੱਖਦੀ ਹਨ।
ਲਤੀਕਾ ਦਾਸ ਦਾ ਕਹਿਣਾ ਹੈ ਕਿ ਉਹ ਸਮਾਜ ਚ ਬੁਰਾਈਆਂ ਨੂੰ ਦੂਰ ਕਰਨ ਅਤੇ ਆਮ ਲੋਕਾਂ ਦੀ ਸੇਵਾ ਕਰਨ ਦੇ ਉਦੇਸ਼ ਨਾਲ ਰਾਜਨੀਤੀ ਚ ਆਈ ਹਨ। ਲਤਿਕਾ ਦਾਸ ਆਪਣੇ ਹੀ ਭਾਈਚਾਰੇ ਚ ਰਾਜਨੀਤੀ ਦੇ ਅਰਥ ਬਦਲਣ ਅਤੇ ਤਬਦੀਲੀ ਲਿਆਉਣ ਦੇ ਵੱਡੇ ਸੁਫਨੇ ਲੈ ਕੇ ਚੋਣ ਦੰਗਲ ਚ ਆ ਗਈ ਹਨ।
ਦੱਸ ਦੇਈਏ ਕਿ ਲਤਿਕਾ ਦਾਸ ਨੂੰ ਭਾਰਤੀ ਜਨ ਸਨਮਾਨ ਪਾਰਟੀ ਨੇ ਟਿਕਟ ਦਿੱਤੀ ਹੈ।




