ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਸਿੰਘ ਦੇ ਮੁਕੇਰੀਆਂ ਰੋਡ–ਸ਼ੋਅ ਵੇਲੇ ਵੋਟਰਾਂ ’ਚ ਦਿਸਿਆ ਜੋਸ਼

ਕੈਪਟਨ ਅਮਰਿੰਦਰ ਸਿੰਘ ਦੇ ਮੁਕੇਰੀਆਂ ਰੋਡ–ਸ਼ੋਅ ਵੇਲੇ ਵੋਟਰਾਂ ’ਚ ਦਿਸਿਆ ਜੋਸ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਕੇਰੀਆਂ ’ਚ ਰੋਡ–ਸ਼ੋਅ ਕੀਤਾ। ਲੋਕ ਵੱਡੀ ਗਿਣਤੀ ਵਿੱਚ ਇਸ ਸ਼ੋਅ ਦੌਰਾਨ ਇਕੱਠੇ ਹੋਏ ਵਿਖਾਈ ਦਿੱਤੇ। ਜ਼ਿਮਨੀ ਚੋਣਾਂ ਨੂੰ ਲੈ ਕੇ ਸਥਾਨਕ ਨਿਵਾਸੀਆਂ ਵਿੱਚ ਡਾਢਾ ਜੋਸ਼ ਵਿਖਾਈ ਦਿੱਤਾ।

 

 

ਕੈਪਟਨ ਨੇ ਆਪਣੇ ਟਵਿਟਰ ਅਕਾਊਂਟ ਉੱਤੇ ਅੱਜ ਦੀਆਂ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁਕੇਰੀਆਂ ਹਲਕੇ ਦੀ ਜਨਤਾ ਲਈ ਉਨ੍ਹਾਂ ਦੀ ਕਾਂਗਰਸ ਸਰਕਾਰ ਦਾ ਏਜੰਡਾ ਸਿਰਫ਼ ਵਿਕਾਸ ਹੈ।

 

 

ਮੁਕੇਰੀਆਂ ਹਲਕੇ ਤੋਂ ਕਾਂਗਰਸ ਦੇ ਸਵਰਗੀ MLA ਰਜਨੀਸ਼ ਕੁਮਾਰ ਬੱਬੀ ਦੀ ਪਤਨੀ ਇੰਦੁ ਬਾਲਾ ਐਤਕੀਂ ਜ਼ਿਮਨੀ ਚੋਣ ਲੜ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਰਜਨੀਸ਼ ਕੁਮਾਰ ਬੱਬੀ ਨੇ ਆਪਣੇ ਜੀਵਨ ਦੌਰਾਨ ਜਿਹੜੇ ਸ਼ਾਨਦਾਰ ਕੰਮ ਕੀਤੇ, ਉਨ੍ਹਾਂ ਨੂੰ ਇਸ ਹਲਕੇ ਵਿੱਚ ਜਾਰੀ ਰੱਖਿਆ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਦੇ ਮੁਕੇਰੀਆਂ ਰੋਡ–ਸ਼ੋਅ ਵੇਲੇ ਵੋਟਰਾਂ ’ਚ ਦਿਸਿਆ ਜੋਸ਼

 

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੱਜ ਗੁਰਦਾਸਪੁਰ ਦੀ ਮੰਡੀ ਵਿੱਚ ਚੱਲ ਰਹੀ ਝੋਨੇ ਦੇ ਸਰਕਾਰੀ ਖ਼ਰੀਦ–ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਉਪਜ ਦਾ ਇੱਕ–ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਤੋਂ ਵਿਕਾਸ ਕਾਰਜਾਂ ਬਾਰੇ ਤਾਜ਼ਾ ਜਾਣਕਾਰੀ ਵੀ ਲਈ। ਉਨ੍ਹਾਂ ਇਹ ਵੀ ਜਾਣਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਰੋਹਾਂ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ।

 

 

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁਰਦਾਸਪੁਰ ’ਚ 24ਵੀਂ ਸਿੱਖ ਰੈਜਿਮੈਂਟ ਦੇ ਜਵਾਨਾਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਵਰਦੀਧਾਰੀ ਫ਼ੌਜੀ ਜਵਾਨਾਂ ਨੂੰ ਮਿਲਦੇ ਹਨ, ਤਦ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਇਸ ਰੈਜਿਮੈਂਟ ਦੀ ਸਥਾਪਨਾ ਪਿੱਛੇ ਜਿਹੇ ਹੀ ਹੋਈ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਮੁਕੇਰੀਆਂ ਰੋਡ–ਸ਼ੋਅ ਵੇਲੇ ਵੋਟਰਾਂ ’ਚ ਦਿਸਿਆ ਜੋਸ਼

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voters showed fervor during Captain Amrinder Singh s Mukerian Road Show