ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ 'ਚ ਵੋਟਿੰਗ ਦੀ ਰਫ਼ਤਾਰ ਹੌਲੀ, ਸ਼ੁਰੂਆਤੀ ਘੰਟਿਆਂ 'ਚ ਇੰਨੇ ਪਏ ਵੋਟ 

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਚੋਣਾਂ ਲਈ ਸੋਮਵਾਰ ਸਵੇਰੇ ਵੋਟਿੰਗ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਹੀ ਹੈ। ਰਾਜ ਨੇ ਪਹਿਲੇ 4 ਘੰਟਿਆਂ ਵਿੱਚ 19.99% ਮਤਦਾਨ ਦਰਜ ਕੀਤਾ। ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ ਅਤੇ ਸ਼ਾਮ ਛੇ ਵਜੇ ਤੱਕ ਜਾਰੀ ਰਹੇਗੀ।

 

ਚੋਣ ਕਮਿਸ਼ਨ ਦੇ ਅਨੁਸਾਰ, ਹਰਿਆਣਾ ਵਿਧਾਨ ਸਭਾ ਚੋਣਾਂ ਦੇ ਤਹਿਤ 90 ਸੀਟਾਂ ਲਈ ਸਵੇਰੇ 11 ਵਜੇ ਤੱਕ ਕੁੱਲ 19.99% ਪੋਲਿੰਗ ਦਰਜ ਕੀਤੀ ਗਈ ਸੀ ਜਦਕਿ 12 ਵਜੇ ਤੱਕ 23.12% ਪੋਲਿੰਗ ਦਰਜ ਕੀਤੀ ਗਈ।

 

ਇਸ ਵਾਰ ਵੱਖ-ਵੱਖ ਰਾਜੀਨਿਤਕ ਦਲਾਂ ਤੋਂ 105 ਮਹਿਲਾਵਾਂ ਸਣੇ 1,169 ਉਮੀਦਵਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਚੋਣ ਲੜ ਰਹੇ ਹਨ। ਇਸ ਚੋਣ ਵਿੱਚ 1.83 ਕਰੋੜ ਤੋਂ ਜ਼ਿਆਦਾ ਵੋਟਰ ਵੋਟ ਪਾਉਣਗੇ, ਜਿਸ ਵਿੱਚ 85 ਲੱਖ ਔਰਤਾਂ, ਇੱਕ ਲੱਖ ਤੋਂ ਵੱਧ ਸੇਵਾ ਵੋਟਰ ਅਤੇ 252 ਟਰਾਂਸਜੈਂਡਰ ਸ਼ਾਮਲ ਹਨ।

 

ਚੋਣ ਲੜ ਰਹੀ ਪ੍ਰਮੁੱਖ ਉਮੀਦਵਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਜੇਜੇਪੀ ਦੇ ਦੁਸ਼ਯੰਤ ਚੌਟਾਲਾ ਅਤੇ ਇਨੈਲੋ ਦੇ ਅਭੈ ਸਿੰਘ ਚੌਟਾਲਾ ਹਨ। ਕਵਿਤਾ ਜੈਨ ਹਰਿਆਣਾ ਦੀ ਇਕਲੌਤੀ ਮਹਿਲਾ ਮੰਤਰੀ ਹੈ ਜਿਸ ਨੇ ਸਵੇਰੇ ਸੋਨੀਪਤ ਵਿੱਚ ਵੋਟ ਪਾਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voting slows in Haryana only 23 12 percent Voter turnout record in first five hours