ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖਰ ਕੌਣ ਨੇ ਗੋਪਾਲ ਕਾਂਡਾ?

----ਭਾਜਪਾ ਦੀ ਮਦਦ ਨਾਲ ਮੁੜ ਸੱਤਾ ਪ੍ਰਾਪਤ ਕਰਨ ਦੇ ਜੁਗਾੜ ਦੋ ਖੁਦਕੁਸ਼ੀਆਂ ਦੇ ਦੋਸ਼ੀ ਗੋਪਾਲ ਕਾਂਡਾ----

 

ਹਰਿਆਣਾ ਦੀ ਰਾਜਨੀਤੀ ਚ ਲਗਭਗ ਇਕ ਦਹਾਕੇ ਪਹਿਲਾਂ ਇਕ ਰਸੂਖਦਾਰ ਕਿਰਦਾਰ ਨਿਭਾਉਣ ਵਾਲੇ ਗੋਪਾਲ ਕਾਂਡਾ ਨੇ ਸੱਤਾ ਦੇ ਗਲਿਆਰਿਆਂ ਆਪਣੀ ਪਕੜ ਮੁੜ ਬਣਾਉਣ ਲਈ ਜੁਗਾੜ ਲਗਾਉਣ ਦੀ ਤਿਆਰੀ ਕਰ ਲਈ ਹੈ। ਦੋ ਖੁਦਕੁਸ਼ੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੋਪਾਲ ਕਾਂਡਾ ਨੇ ਮੰਗਲਵਾਰ ਨੂੰ ਹਰਿਆਣਾ ਲੋਕਹਿਤ ਪਾਰਟੀ (ਐਚਐਲਪੀ) ਦੀ ਟਿਕਟਤੇ ਸਿਰਸਾ ਤੋਂ ਆਜ਼ਾਦ ਉਮੀਦਵਾਰ ਗੋਕੁਲ ਸੇਤੀਆ ਨੂੰ ਸਿਰਫ 602 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕਰ ਲਈ।

 

ਜਿੱਤ ਤੋਂ ਤੁਰੰਤ ਬਾਅਦ ਗੋਪਾਲ ਕਾਂਡਾ ਨੇ ਬਹੁਮਤ ਦੇ ਜਾਦੂਈ ਅੰਕੜੇ ਤੋਂ 6 ਕਦਮ ਦੂਰ ਰਹਿ ਕੇ ਮੁਸ਼ਕਲ ਚ ਫਸੀ ਭਾਜਪਾ ਨੂੰ ਆਪਣਾ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕਰ ਦਿੱਤਾ। ਗੋਪਾਲ ਕਾਂਡਾ ਦੇ ਭਰਾ ਗੋਬਿੰਦ ਕਾਂਡਾ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਨਾਲ 6 ਹੋਰ ਵਿਧਾਇਕ ਵੀ ਬਿਨਾਂ ਸ਼ਰਤ ਭਾਜਪਾ ਦਾ ਸਮਰਥਨ ਕਰ ਰਹੇ ਹਨ।

 

ਖਬਰਾਂ ਮੁਤਾਬਕ ਦੇਰ ਰਾਤ ਗੋਪਾਲ ਕਾਂਡਾ ਸਿਰਸਾ ਤੋਂ ਭਾਜਪਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਸਮੇਤ ਕਈ ਹੋਰ ਜੇਤੂ ਵਿਧਾਇਕਾਂ ਨਾਲ ਭਾਰਤੀ ਹਵਾਈ ਫ਼ੌਜ ਦੇ ਬੇਸ ਤੋਂ ਇਕ ਚਾਰਟਰਡ ਜਹਾਜ਼ ਰਾਹੀਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਨੂੰ ਮਿਲਣ ਲਈ ਰਵਾਨਾ ਹੋ ਚੁੱਕੇ ਸਨ।

 

ਗੋਪਾਲ ਕਾਂਡਾ ਦੇ ਇਸ ਕਦਮ ਦੀ ਤੁਲਨਾ 2009 ਦੀਆਂ ਘਟਨਾਵਾਂ ਨਾਲ ਕੀਤੀ ਜਾ ਸਕਦੀ ਹੈ, ਜਦੋਂ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ ਕਾਂਡਾ ਨੇ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਦੀ ਹਮਾਇਤ ਕਰਦਿਆਂ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਦੇ ਇਨਾਮ ਵਿੱਚ ਹੁੱਡਾ ਨੇ ਕਾਂਡਾ ਨੂੰ ਕੈਬਨਿਟ ਮੰਤਰੀ ਵਜੋਂ ਸਰਕਾਰ ਵਿੱਚ ਸ਼ਾਮਲ ਕੀਤਾ ਸੀ।

 

ਹਾਲਾਂਕਿ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੋਪਾਲ ਕਾਂਡਾ, ਜਿਸ ਨੇ ਹਰਿਆਣਾ ਲੋਕਹਿਤ ਪਾਰਟੀ ਬਣਾਈ ਸੀ ਅਤੇ ਸੂਬੇ ਦੀਆਂ ਸਾਰੀਆਂ 90 ਸੀਟਾਂ ਲਈ ਉਮੀਦਵਾਰ ਖੜੇ ਕੀਤੇ ਸਨ, ਬੁਰੀ ਤਰ੍ਹਾਂ ਹਾਰ ਗਏ ਸਨ ਤੇ ਉਨ੍ਹਾਂ ਦੀ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ।

 

ਦੱਸਣਯੋਗ ਹੈ ਕਿ ਇਨੈਲੋ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਦੇ ਨਜ਼ਦੀਕੀ ਵਕੀਲ ਮੁਰਲੀਧਰ ਕਾਂਡਾ ਦੇ ਘਰ 1965 ਵਿਚ ਜਨਮੇ ਗੋਪਾਲ ਕਾਂਡਾ ਦਾ 10ਵੀਂ ਜਮਾਤ ਸਕੂਲ ਛੱਡ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰੇਡੀਓ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਪਰ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਐਮਡੀਐਲਆਰ ਏਅਰ ਲਾਈਨਜ਼ ਦੀ ਸ਼ੁਰੂਆਤ ਕੀਤੀ।

 

ਕਾਂਡਾ 'ਤੇ ਇਸੇ ਏਅਰਲਾਈਂਸ ਦੀ ਸਾਬਕਾ ਏਅਰਹੋਸਟੈਸ ਗੀਤਿਕਾ ਸ਼ਰਮਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਹੈ। ਬਾਅਦ ਗੀਤਿਕਾ ਦੀ ਮਾਂ ਨੇ ਵੀ ਖੁਦਕੁਸ਼ੀ ਕਰ ਲਈ ਤੇ ਇਸ ਦਾ ਇਲਜ਼ਾਮ ਕਾਂਡਾ ਤੇ ਲੱਗਿਆ ਸੀ।

 

 

ਸਿਰਸਾ ਦੇ ਕਿੱਲਨੂਮਾ ਘਰ ਰਹਿਣ ਵਾਲੇ ਅਤੇ ਅਜੈ ਚੌਟਾਲਾ ਦਾ ਨਜ਼ਦੀਕੀ ਕਹਿੇ ਜਾਣ ਵਾਲੇ ਕਾਂਡਾਤੇ ਗੁੜਗਾਓਂ ਵਿੱਚ ਅਚੱਲ ਜਾਇਦਾਦ ਦਾ ਕਾਰੋਬਾਰ ਕਰਨ ਵੇਲੇ ਕਈ ਦੋਸ਼ ਲਗੇ ਸਨ।

 

ਕਿਹਾ ਜਾਂਦਾ ਹੈ ਕਿ ਸਾਲ 2015 ਗੋਪਾਲ ਕਾਂਡਾ ਨੇ ਬਿਪਾਸ਼ਾ ਬਾਸੂ ਨਾਲ ਇੱਕ ਫਿਲਮ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ।

 

ਹਰਿਆਣਾ ਗੋਪਾਲ ਕਾਂਡਾ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਮੈਂਬਰ ਹੋਣ ਦੇ ਬਾਵਜੂਦ ਹਰਿਆਣਵੀ ਗਾਇਕਾ ਸਪਨਾ ਚੌਧਰੀ ਇਸ ਵਾਰ ਉਨ੍ਹਾਂ ਦੇ ਹੱਕ ਪ੍ਰਚਾਰ ਕਰਨ ਪਹੁੰਚੀ ਸੀ।