ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਵਿਧਾਨ ਸਭਾ ਚੋਣਾਂ 2019 ਦੀ ਸਾਰਿਆਂ ਨੇ ਕੀਤੀ ਗ਼ਲਤ ਭਵਿੱਖਬਾਣੀ 

ਵਿਧਾਨ ਸਭਾ ਚੋਣਾਂ ਵਿੱਚ ਹਰਿਆਣਾ ਦੇ ਨਤੀਜੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਥੇ ਸਾਰੀਆਂ 10 ਸੀਟਾਂ ਜਿੱਤੀਆਂ ਸਨ। ਇੰਡੀਆ ਟੂਡੇ-ਐਕਸਿਸ ਵਨ ਨੂੰ ਛੱਡ ਕੇ ਸਾਰੇ ਪ੍ਰਮੁੱਖ ਐਗਜ਼ਿਟ ਪੋਲ ਵਿੱਚ ਦਿਖਾਇਆ ਗਿਆ ਹੈ ਕਿ ਭਾਜਪਾ ਨੇ 90 ਵਿੱਚੋਂ 70 ਸੀਟਾਂ ਜਿੱਤੀਆਂ ਹਨ।

 

ਤਕਰੀਬਨ 40 ਫ਼ੀਸਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਹਰਿਆਣਾ ਵਿੱਚ ਤਸਵੀਰ ਸਾਹਮਣੇ ਆਈ ਕਿ ਇਥੇ ਤ੍ਰਿਸ਼ੰਕੂ ਵਿਧਾਨ ਸਭਾ ਹੋਣ ਜਾ ਰਹੀ ਹੈ, ਜਿਥੇ ਕਿਸੇ ਵੀ ਪਾਰਟੀ ਨੂੰ ਬਹੁਮਤ ਪ੍ਰਾਪਤ ਨਹੀਂ ਹੁੰਦਾ। ਭਾਜਪਾ 40 ਸੀਟਾਂ, ਕਾਂਗਰਸ 32 ਸੀਟਾਂ ਅਤੇ ਜੇਜੇਪੀ ਨੂੰ 10 ਸੀਟਾਂ ਉੱਤੇ ਵਾਧਾ ਦਿਖ ਰਿਹਾ ਹੈ।

 

ਅਜਿਹੀ ਸਥਿਤੀ ਵਿੱਚ ਸਵਾਲ ਇਹ ਉੱਠਦਾ ਹੈ ਕਿ ਹਰਿਆਣੇ ਦੀ ਭਵਿੱਖਬਾਣੀ ਗ਼ਲਤ ਕਿਉਂ ਹੋਈ? ਕੀ ਸਾਰਿਆਂ ਨੇ ਲੋਕ ਸਭਾ ਚੋਣਾਂ 'ਤੇ ਆਪਣੇ ਨਤੀਜਿਆਂ ਦਾ ਆਧਾਰ ਬਣਾਇਆ ਸੀ?

 

ਵੋਟ ਸ਼ੇਅਰ ਇੱਥੇ ਸਭ ਤੋਂ ਵੱਡਾ ਸੂਚਕ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹਰਿਆਣਾ ਵਿੱਚ ਭਾਜਪਾ ਦਾ 58 ਫ਼ੀਸਦੀ ਵੋਟ ਸ਼ੋਅਰ ਸੀ। ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਇਹ ਘੱਟ ਕੇ 36 ਫ਼ੀਸਦੀ ਰਹਿ ਗਈ ਹੈ। 

 

ਜੇ ਇਹ ਰੁਝਾਨ ਜਾਰੀ ਰਿਹਾ ਤਾਂ ਭਾਜਪਾ ਨੂੰ 2014 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 2 ਤੋਂ 3 ਪ੍ਰਤੀਸ਼ਤ ਦਾ ਫਾਇਦਾ ਹੋਇਆ ਹੈ, ਜਦੋਂ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਨੂੰ 20 ਫ਼ੀਸਦੀ ਦਾ ਨੁਕਸਾਨ ਹੋਇਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why everyone made a wrong prediction of Haryana assembly election 2019