ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਨਲਾਈਨ ਰੇਲ ਗੱਡੀ ਟਿਕਟ ਬੁਕਿੰਗ ਕੱਲ੍ਹ ਤੋਂ ਹੋਵੇਗੀ ਮਹਿੰਗੀ

ਆਨਲਾਈਨ ਰੇਲ ਗੱਡੀ ਟਿਕਟ ਬੁਕਿੰਗ ਕੱਲ੍ਹ ਤੋਂ ਹੋਵੇਗੀ ਮਹਿੰਗੀ

ਹੁਣ ਯਾਤਰੀਆਂ ਨੂੰ ਆਈਆਰਸੀਟੀਸੀ ਤੋਂ ਆਨਲਾਈਨ ਰੇਲ ਗੱਡੀ ਟਿਕਟ ਬੁਕਿੰਗ ਕਰਾਉਣ ਉਤੇ ਜ਼ਿਆਦਾ ਰੁਪਏ ਖਰਚ ਕਰਨੇ ਪੈਣਗੇ। 1 ਸਤੰਬਰ ਤੋਂ ਆਨਲਾਈਨ ਰੇਲ ਗੱਡੀ ਟਿਕਟ ਬੁਕਿੰਗ ਉਤੇ ਸਰਵਿਸ ਚਾਰਜ ਫਿਰ ਤੋਂ ਲਗਾਉਣ ਜਾ ਰਿਹਾ ਹੈ।  ਆਈਆਰਸੀਟੀਸੀ ਈ ਟਿਕਟ ਬੁੱਕ ਕਰਾਉਣ ਉਤੇ 20 ਰੁਪਏ ਤੋਂ 40 ਰੁਪਏ ਤੱਕ ਦਾ ਸਰਵਿਸ ਚਾਰਜ ਲਗੇਗਾ।

 

ਜਾਣੋ ਆਨਲਾਈਨ ਟਿਕਟ ਕਿੰਨਾ ਹੋਇਆ ਮਹਿੰਗਾ

  • 20 ਰੁਪਏ ਦਾ ਸਰਵਿਸ ਚਾਰਜ ਦੇਣਾ ਹੋਵੇਗਾ ਸਲੀਪਰ ਈ ਟਿਕਟ ਉਤੇ
  • 40 ਰੁਪਏ ਦਾ ਸਰਵਿਸ ਚਾਰਜ ਦੇਣਾ ਹੋਵੇਗਾ ਏਸੀ ਕਲਾਸ ਦੇ ਈ–ਟਿਕਟ ਉਤੇ
  • 10 ਰੁਪਏ ਸਰਵਿਸ ਚਾਰਜ ਲੱਗੇਗਾ ਭੀਮਐਮ ਨਾਲ ਪੇਮੈਂਟ ਕਰਨ ਉਤੇ ਸਲੀਪਰ ਲਈ
  • 20 ਰੁਪਏ ਸਰਵਿਸ ਚਾਰਜ ਹੋਵੇਗਾ ਏਸੀ ਲਈ ਭੀਮ ਐਪ ਨਾਲ ਪੈਸੇ ਦੇਣ ਉਤੇ

 

ਨਵੰਬਰ 2016 ਵਿਚ ਨੋਟਬੰਦੀ ਬਾਅਦ ਡਿਜੀਟਲ ਲੈਣਦੇਣ ਨੂੰ ਵਧਾਵਾ ਦੇਣ ਲਈ ਈ ਟਿਕਟ ਉਤੇ ਲੱਗਣ ਵਾਲਾ ਸਰਵਿਸ ਟੈਕਸ ਵਾਪਸ ਲੈ ਲਿਆ ਗਿਆ ਸੀ। ਕਿਹਾ ਗਿਆ ਸੀ ਕਿ ਇਸ ਨਾਲ ਈ ਟਿਕਟ ਨੂੰ ਵਧਾਵਾ ਮਿਲੇਗਾ। ਕੁਝ ਹੱਦ ਤੱਕ ਈ ਟਿਕਟ ਦਾ ਚਲਣ ਵੀ ਵਧਿਆ ਹੈ। ਰੇਲਵੇ ਅਫਸਰਾਂ ਮੁਤਾਬਕ ਇਸ ਸਮੇਂ ਰੋਜ ਜਾਰੀ ਹੋਣ ਵਾਲੀ ਕੁਲ ਰਜਿਰਵ ਟਿਕਟ ਵਿਚ ਈ ਟਿਕਟ ਦੀ ਹਿੱਸੇਦਾਰੀ ਲਗਭਗ 55 ਤੋਂ 60 ਫੀਸਦੀ ਹੈ। ਸਾਲ 2016 ਵਿਚ ਈ ਟਿਕਟ ਰੋਜ਼ਾਨਾ ਕੁਲ ਜਾਰੀ ਹੋਣ ਵਾਲੀ ਟਿਕਟ ਦਾ 35 ਤੋਂ 40 ਫੀਸਦੀ ਸੀ। ਰੇਲਵੇ ਦੇ ਰਿਕਾਰਡ ਅਨੁਸਾਰ ਦੇਸ਼ ਭਰ ਵਿਚ ਕਰੀਬ 11 ਤੋਂ 12 ਲੱਖ ਰਜਿਰਵੇਸ਼ਨ ਟਿਕਟ ਰੋਜ ਜਾਰੀ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title::IRCTC to bring back service charge on online ticket booking from 1 September