ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਆਟੋ ਸਪੇਅਰ ਪਾਰਟਸ ਉਦਯੋਗ ’ਚ 1 ਲੱਖ ਲੋਕ ਹੋਏ ਬੇਰੁਜ਼ਗਾਰ

ਭਾਰਤੀ ਆਟੋ ਸਪੇਅਰ ਪਾਰਟਸ ਉਦਯੋਗ ’ਚ 1 ਲੱਖ ਲੋਕ ਹੋਏ ਬੇਰੁਜ਼ਗਾਰ

ਭਾਰਤੀ ਆਟੋ ਸਪੇਅਰ ਪਾਰਟਸ ਉਦਯੋਗ ਦੀ ਹਾਲਤ ਇਸ ਵੇਲੇ ਠੀਕ ਨਹੀਂ ਹੈ। ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਛਮਾਹੀ ਦੌਰਾਨ ਕੁੱਲ ਕਾਰੋਬਾਰ ਵਿੱਚ 10 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ 1 ਲੱਖ ਅਸਥਾਈ ਕਾਮੇ ਬੇਰੁਜ਼ਗਾਰ ਹੋ ਗਏ ਹਨ।

 

 

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਆਟੋ ਉਦਯੋਗ ਵਿੱਚ ਗਿਰਾਵਟ ਦਾ ਅਸਰ ਸਪੇਅਰ ਪਾਰਟਸ (ਪੁਰਜ਼ੇ) ਬਣਾਉਣ ਵਾਲੀਆਂ ਕੰਪਨੀਆਂ ਉੱਤੇ ਪਿਆ ਹੈ। ਆਟੋਮੋਟਿਵ ਕੰਪੋਨੈਂਟ ਮੈਨੂਫ਼ੈਕਚਰਰਜ਼ ਐਸੋਸੀਏਸ਼ਨ (ਐਕਮਾ) ਨੇ ਕਿਹਾ ਕਿ ਆਟੋ ਬਾਜ਼ਾਰ ਵਿੱਚ ਗਿਰਾਵਟ ਦਾ ਮਾੜਾ ਅਸਰ ਸਪੇਅਰ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਉੱਤੇ ਪਿਆ ਹੈ।

 

 

ਐਕਮਾ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਛਮਾਹੀ ਦੌਰਾਨ ਆਟੋ ਪਾਰਟਸ ਬਣਾਉਣ ਵਾਲੇ ਉਦਯੋਗ ਨੇ ਕੁੱਲ 1.79 ਲੱਖ ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਇਹ ਕਾਰੋਬਾਰ ਪਿਛਲੇ ਸਾਲ ਦੇ ਮੁਕਾਬਲੇ 10 ਫ਼ੀ ਸਦੀ ਘੱਟ ਹੈ। ਪਿਛਲੇ ਵਿੱਤੀ ਵਰ੍ਹੇ ਦੌਰਾਨ ਇਸੇ ਸਮੇਂ ਆਟੋ ਸਪੇਅਰ ਪਾਰਟਸ ਉਦਯੋਗ ਦਾ ਕੁੱਲ ਕਾਰੋਬਾਰ 1.99 ਲੱਖ ਕਰੋੜ ਰੁਪਏ ਸੀ।

 

 

ਐਕਮਾ ਮੁਤਾਬਕ ਕਾਰੋਬਾਰ ’ਚ ਸੁਸਤੀ ਦਾ ਅਸਰ ਨਿਵੇਸ਼ ਉੱਤੇ ਵੀ ਪਿਆ ਹੈ ਤੇ ਆਟੋ ਕੰਪੋਨੈਂਟ ਉਦਯੋਗ ਨੂੰ 2 ਅਰਬ ਡਾਲਰ ਤੱਕ ਦੇ ਨਿਵੇਸ਼ ਦਾ ਨੁਕਸਾਨ ਝੱਲਣਾ ਪਿਆ ਹੈ। ਆਟੋ ਉਦਯੋਗ ਪਿਛਲੇ ਲੰਮੇ ਸਮੇਂ ਤੋਂ ਸੁਸਤੀ ਦਾ ਸਾਹਮਣਾ ਕਰ ਰਿਹਾ ਹੈ।

 

 

ਪਿਛਲੇ ਇੱਕ ਵਰ੍ਹੇ ਤੋਂ ਸਾਰੇ ਵਰਗਾਂ ਦੀ ਕਾਰ ਵਿਕਰੀ ਵਿੱਚ ਗਿਰਾਵਟ ਬਰਕਰਾਰ ਹੈ। ਪਿਛਲੇ ਵਰ੍ਹੇ ਅਕਤੂਬਰ ਤੋਂ ਲੈ ਕੇ ਇਸ ਵਰ੍ਹੇ ਜੁਲਾਈ ਤੱਕ ਵੱਡੀ ਗਿਣਤੀ ’ਚ ਕਾਮਿਆਂ ਦੀ ਛਾਟੀ ਹੋਈ ਹੈ। ਸਪੇਅਰ ਪਾਰਟਸ ਉਦਯੋਗ ਦਾ ਵਾਧਾ ਆਟੋ ਸੈਕਟਰ ਉੱਤੇ ਹੀ ਨਿਰਭਰ ਹੁੰਦਾ ਹੈ।

 

 

ਵਾਹਨਾਂ ਦੇ ਉਤਪਾਦਨ ਵਿੱਚ ਹੁਣ 15 ਤੋਂ 20 ਫ਼ੀ ਸਦੀ ਕਮੀ ਆਈ ਹੈ ਤੇ ਉਸ ਦਾ ਅਸਰ ਯਕੀਨੀ ਤੌਰ ’ਤੇ ਸਪੇਅਰ ਪਾਰਟਸ ਉਦਯੋਗ ਉੱਤੇ ਪੈਣਾ ਵੀ ਸੁਭਾਵਕ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1 Lakh people lost jobs in Indian Auto Spare Parts Industry