ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਟੋ–ਪਾਰਟਸ ਉਦਯੋਗ ’ਚ ਮੰਦੇ ਕਾਰਨ 10 ਲੱਖ ਨੌਕਰੀਆਂ ਨੂੰ ਖ਼ਤਰਾ

ਆਟੋ–ਪਾਰਟਸ ਉਦਯੋਗ ’ਚ ਮੰਦੇ ਕਾਰਨ 10 ਲੱਖ ਨੌਕਰੀਆਂ ਨੂੰ ਖ਼ਤਰਾ

ਆਟੋ–ਪਾਰਟਸ ਉਦਯੋਗ ਇਸ ਵੇਲੇ ਭਾਰੀ ਮੰਦਹਾਲੀ ਦੀ ਸ਼ਿਕਾਰ ਹੈ; ਜਿਸ ਕਾਰਨ ਇਸ ਖੇਤਰ ਦੇ ਲਗਭਗ 10 ਲੱਖ ਲੋਕਾਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਪੈ ਗਈਆਂ ਹਨ। ਦਿ ਆਟੋਮੋਟਿਵ ਕੰਪੋਨੈਂਟ ਮੈਨੂਫ਼ੈਕਚਰਰਜ਼ ਐਸੋਸੀਏਸ਼ਨ ਆੱਫ਼ ਇੰਡੀਆ (ACMA) ਨੇ ਕਿਹਾ ਕਿ ਆਟੋ ਸੈਕਟਰ ਦੀ ਮੰਦੀ ਜੇ ਲੰਮੇ ਸਮੇਂ ਤੱਕ ਜਾਰੀ ਰਹੀ, ਤਾਂ ਛਾਂਟੀ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚੇਗਾ।

 

 

ACMA ਨੇ ਕਿਹਾ ਕਿ ਜੇ ਆਟੋ ਖੇਤਰ ਵਿੱਚ ਮੰਦਹਾਲੀ ਲੰਮਾ ਸਮਾਂ ਜਾਰੀ ਰਹੀ, ਤਾਂ ਛਾਂਟੀ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚੇਗਾ।

 

 

ਇਸ ਐਸੋਸੀਏਸ਼ਨ ਨੇ ਇਸ ਮਾਮਲੇ ਵਿੱਚ ਸਰਕਾਰ ਨੂੰ ਦਖ਼ਲ ਦੇ ਕੇ ਸਮੁੱਚੇ ਆਟੋ ਖੇਤਰ ਲਈ ਇੱਕਸਮਾਨ 18 ਫ਼ੀ ਸਦੀ ਜੀਐੱਸਟੀ ਲਾਉਣ ਦੀ ਮੰਗ ਕੀਤੀ।

 

 

ਇੱਥੇ ਵਰਨਣਯੋਗ ਹੈ ਕਿ ਆਟੋ ਖੇਤਰ ਵਿੱਚ ਪਿਛਲੇ 10 ਮਹੀਨਿਆਂ ਤੋਂ ਵਿਕਰੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ‘ਬਿਜ਼ਨੇਸ ਸਟੈਂਡਰਡ’ ਦੀ ਰਿਪੋਰਟ ਮੁਤਾਬਕ ACMA ਦੇ ਮੁਖੀ ਰਾਮ ਵੈਂਕਟਰਮਾਨੀ ਨੇ ਅਜਿਹੇ ਹਾਲਾਤ ਨੂੰ ਬਹੁਤ ਦੁਰਲੱਭ ਦੱਸਦਿਆਂ ਕਿਹਾ ਕਿ ਪਿਤਲੇ ਕਈ ਮਹੀਨਿਆਂ ਤੋਂ ਵਾਹਨਾਂ ਦੀ ਵਿਕਰੀ ਘਟ ਰਹੀ ਹੈ।

 

 

ਆਟੋ ਪਾਰਟਸ ਜਾਂ ਕੰਪੋਨੈਂਟ ਉਦਯੋਗ ਸਿਰਫ਼ ਤਦ ਹੀ ਪ੍ਰਫ਼ੁੱਲਤ ਹੋ ਸਕਦਾ ਹੈ, ਜੇ ਵਾਹਨਾਂ ਦੀ ਵਿਕਰੀ ਵਿੱਚ ਲਗਾਤਾਰ ਵਾਧਾ ਹੁੰਦਾ ਰਹੇ ਪਰ ਅਜਿਹਾ ਹੋ ਨਹੀਂ ਰਿਹਾ ਤੇ ਆਟੋ ਕੰਪਨੀਆਂ ਇਸੇ ਕਾਰਨ ਆਪਣੇ ਉਤਪਾਦਨ ਵਿੱਚ 15 ਤੋਂ 20 ਫ਼ੀ ਸਦੀ ਕਟੌਤੀ ਕਰ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 lakh jobs in danger due to recession in Auto Parts Industry