ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੋਮਵਾਰ ਤੋਂ ਉਡਾਣਾਂ ਨਹੀਂ ਭਰਨਗੇ ਜੈੱਟ ਏਅਰਵੇਜ਼ ਦੇ 1,100 ਪਾਇਲਟ

ਇਸ ਵੇਲੇ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਏਅਰਲਾਈਨਜ਼ ‘ਜੈੱਟ ਏਅਰਵੇਜ਼’ ਦੇ 1,100 ਪਾਇਲਟ ਭਲਕੇ ਸੋਮਵਾਰ ਸਵੇਰੇ 10 ਵਜੇ ਤੋਂ ਉਡਾਣਾਂ ਨਹੀਂ ਭਰਨਗੇ। ਇਨ੍ਹਾਂ ਪਾਇਲਟਾਂ ਨੂੰ ਜਦੋਂ ਤੱਕ ਉਨ੍ਹਾਂ ਦੀਆਂ ਤਨਖ਼ਾਹਾਂ ਤੇ ਹੋਰ ਬਕਾਇਆਂ ਦੇ ਭੁਗਤਾਨ ਨਹੀਂ ਹੁੰਦੇ, ਤਦ ਤੱਕ ਉਹ ਕੰਮ ’ਤੇ ਨਹੀਂ ਪਰਤਣਗੇ।

 

 

 

ਇਹ ਜਾਣਕਾਰੀ ਜੈੱਟ ਏਅਰਵੇਜ਼ ਦੇ ਪਾਇਲਟਾਂ ਦੀ ਜੱਥੇਬੰਦੀ ‘ਨੈਸ਼ਨਲ ਏਵੀਏਟਰ’ਜ਼ ਗਿਲਡ (NAG) ਵੱਲੋਂ ਦਿੱਤੀ ਗਈ ਹੈ। ਜੱਥੇਬੰਦੀ ਮੁਤਾਬਕ ਪਾਇਲਟਾਂ, ਇੰਜੀਨੀਅਰਾਂ ਤੇ ਹੋਰ ਸੀਨੀਅਰ ਪ੍ਰਬੰਧਕੀ ਅਮਲਿਆਂ ਨੂੰ ਬੀਤੇ ਜਨਵਰੀ ਮਹੀਨੇ ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਦੂਜੇ ਵਰਗ ਦੇ ਮੁਲਾਜ਼ਮਾਂ ਨੂੰ ਵੀ ਬੀਤੇ ਮਾਰਚ ਮਹੀਨੇ ਤੋਂ ਤਨਖ਼ਾਹਾਂ ਨਹੀਂ ਮਿਲੀਆਂ।

 

 

ਗਿਲਡ ਦੇ ਇੱਕ ਸੂਤਰ ਨੇ ਦੱਸਿਆ ਕਿ – ‘ਸਾਨੂੰ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਤੇ ਸਾਨੂੰ ਇਹ ਵੀ ਪਤਾ ਨਹੀਂ ਕਿ ਇਹ ਕਦੋਂ ਤੱਕ ਮਿਲਣਗੀਆਂ। ਇਸੇ ਲਈ ਆਉਂਦੀ 15 ਅਪ੍ਰੈਲ ਸਵੇਰੇ 10 ਵਜੇ ਤੋਂ NAG ਦੇ ਸਾਰੇ 1,100 ਪਾਇਲਟ ਉਡਾਣਾਂ ਨਹੀਂ ਭਰਨਗੇ।’

 

 

ਜੈੱਟ ਏਅਰਵੇਜ਼ ਦੇ ਕੁੱਲ 1,600 ਪਾਇਲਟ ਹਨ; ਜਿਨ੍ਹਾਂ ਵਿੱਚੋਂ NAG ਨਾਲ 1,100 ਪਾਇਲਟ ਜੁੜੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1100 pilots of Jet Airways would not take off from 15 April