ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਅਤੇ ਡੀਜ਼ਲ ਦੇ ਮੁੱਲ ’ਚ 13ਵੇਂ ਦਿਨ ਵੀ ਰਾਹਤ, ਇਹ ਹੈ ਅੱਜ ਦੀ ਕੀਮਤ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੀ ਕਮੀ ਨਾਲ ਆਮ ਆਦਮੀ ਨੂੰ ਕੁਝ ਰਾਹਤ ਜ਼ਰੂਰ ਮਿਲ ਰਹੀ ਹੈ। ਮੰਗਲਵਾਰ ਨੂੰ ਲਗਾਤਾਰ 13ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਕਮੀ ਦਰਜ ਕੀਤੀ ਗਈ ਹੈ। ਮੰਗਲਵਾਲ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 20 ਪੈਸੇ ਘਟਣ ਨਾਲ 79.55 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉੱਧਰ ਡੀਜ਼ਲ ਦੀਆਂ ਕੀਮਤਾਂ 'ਚ ਵੀ 7 ਪੈਸੇ ਘਟਣ ਨਾਲ 73.78 ਰੁਪਏ ਪ੍ਰਤੀ ਲੀਟਰ ਹੋ ਗਈ।

 

 

 

 

ਉੱਧਰ ਮੁੰਬਈ 'ਚ ਲੋਕਾਂ ਨੂੰ ਵੀ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਰਾਹਤ ਦਿੱਤੀ। ਇਥੇ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 20 ਪੈਸੇ ਪ੍ਰਤੀ ਲੀਟਰ ਹੋਣ ਤੋਂ ਬਾਅਦ 85.04 ਰੁਪਏ ਪ੍ਰਤੀ ਲੀਟਰ ਹੋ ਗਈ। ਉੱਧਰ ਡੀਜ਼ਲ ਦੀ ਕੀਮਤ ਵੀ ਇਥੇ 8 ਪੈਸੇ ਪ੍ਰਤੀ ਲੀਟਰ ਘੱਟ ਹੋਈ ਹੈ। ਇਸ ਤੋਂ ਬਾਅਦ ਇਥੇ ਡੀਜਜ਼ਲ ਦੀਆਂ ਕੀਮਤਾਂ 77.32 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

 

ਦੱਸਣਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 13ਵੀਂ ਵਾਰ ਕਟੌਤੀ ਕੀਤੀ ਗਈ ਹੈ। ਇਨ੍ਹਾਂ ਦਿਨ੍ਹਾਂ 'ਚ ਦਿੱਲੀ 'ਚ ਪੈਟਰੋਲ 3.28 ਰੁਪਏ ਪ੍ਰਤੀ ਲੀਟਰ ਸਸਤਾ ਹੋਇਆ ਹੈ। ਉੱਧਰ ਇਸ ਦੌਰਾਨ ਡੀਜ਼ਲ ਦੀਆਂ ਕੀਮਤਾਂ 'ਚ ਕਰੀਬ 1.89 ਰੁਪਏ ਪ੍ਰਤੀ ਲੀਟਰ ਦੀ ਕਮੀ ਦਰਜ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:13th day for petrol and diesel prices this is the price today