ਜੇਕਰ ਤੁਸੀਂ ਇਸ ਸਾਲ 31 ਮਾਰਚ ਤੱਕ ਆਪਣੇ PAN Card ਨਾਲ ਜੁੜਿਆ ਇਹ ਕੰਮ ਨਹੀਂ ਕੀਤਾ ਤਾ ਤੁਹਾਡਾ ਕਾਰਡ ਨਹੀਂ ਚਲੇਗਾ। ਪੈਨ ਕਾਰਡ 21 ਦਿਨ ਦੇ ਬਾਅਦ ਬੇਕਾਰ ਹੋ ਜਾਵੇਗਾ ਅਤੇ ਤੁਸੀਂ ਇਨਕਮ ਟੈਕਸ ਰਿਟਰਨ, ਨਿਵੇਸ਼ ਜਾਂ ਕਰਜ਼ਾ ਆਦਿ ਨਾਲ ਜੁੜਿਆ ਕੋਈ ਵੀ ਕੰਮ ਨਹੀਂ ਕਰ ਸਕੋਗੇ। ਕੇਂਦਰ ਸਰਕਾਰ ਨੇ 31 ਮਾਰਚ ਤੱਕ ਪੈਨ ਕਾਰਡ ਨੂੰ ਆਪਦੇ ਆਧਾਰ ਕਾਰਡ ਨਾਲ ਲਿੰਕ ਕਰਾਉਣਾ ਜ਼ਰੂਰੀ ਕਰ ਦਿੱਤਾ ਹੈ। ਤੁਹਾਡੇ ਕੋਲ ਪੈਨ ਨੂੰ ਆਧਾਰ ਨਾਲ ਲਿੰਕ ਕਰਾਉਣ ਲਈ 21 ਦਿਨ ਦਾ ਸਮਾਂ ਬਚਿਆ ਹੈ।
ਇਸ ਕਾਨੂੰਨ ਦੇ ਤਹਿਤ ਕਰਵਾਉਦਾ ਹੋਵੇਗਾ ਆਧਾਰ ਕਾਰਡ ਲਿੰਕ
ਕੇਂਦਰ ਸਰਕਾਰ ਨੇ ਮਨੀ ਲਾਂਰਡਿੰਗ (ਪੀਐਮਐਲਏ) ਕਾਨੂੰਨ ਦੇ ਤਹਿਤ ਬੈਂਕ ਅਕਾਊਂਟ, ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਾਉਣਾ ਜ਼ਰੂਰੀ ਕਰ ਦਿੱਤਾ ਹੈ। ਜੋ ਲੋਕ ਅਜਿਹਾ ਨਹੀਂ ਕਰਨਗੇ, ਉਨ੍ਹਾਂ ਦਾ ਪੈਨ ਕਾਰਡ ਨਾਮੰਨਣਯੋਗ ਐਲਾਨ ਦਿੱਤਾ ਜਾਵੇਗਾ। ਹਾਲਾਂਕਿ, ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਆਪਸ ਵਿਚ ਲਿੰਕ ਕਰ ਲਏ ਹਨ ਤਾਂ ਉਨ੍ਹਾਂ ਨੂੰ ਕਿਸੇ ਗੱਲ ਦੀ ਚਿਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਘਰ ਬੈਠੇ ਕਰ ਸਕਦੇ ਹੋ ਲਿੰਕ
ਸਭ ਤੋਂ ਪਹਿਲਾਂ ਆਮਦਨ ਕਰ ਵਿਭਾਗ ਦੀ ਅਧਿਕਾਰਤ ਵੈਬਸਾਈਟ www.incometaxindiaefiling.gov.in ਉਤੇ ਜਾਓ। ਖੱਬੇ ਪਾਸੇ 'Link Aadhaar' ਦੇ ਵਿਕਲਪ ਉਤੇ ਕਲਿਕ ਕਰੋ। ਜੇਕਰ ਤੁਹਾਡਾ ਅਕਾਊਂਟ ਨਹੀਂ ਬਣਿਆ ਹੈ ਤਾਂ ਪਹਿਲਾਂ ਰਜਿਸਟ੍ਰੇਸ਼ਨ ਕਰੋ। ਲਾਗਇੰਨ ਕਰਨ ਦੇ ਬਾਅਦ ਖੁੱਲ੍ਹੇ ਪੇਜ ਉਤੇ ਪ੍ਰੋਫਾਈਲ ਸੈਟਿੰਗ ਚੁਣੋ। ਹੁਣ ਆਧਾਰ ਕਾਰਡ ਲਿੰਕ ਦਾ ਵਿਕਲਪ ਚੁਣੋ। ਇੱਥੇ ਤੁਹਾਡੇ ਆਧਾਰ ਕਾਰਡ ਦੀ ਜਾਣਕਾਰੀ ਅਤੇ ਕੈਪਚਾ ਕੋਡ ਭਰੋ। ਇਸ ਤੋਂ ਬਾਅਦ ਹੇਠ ਲਿੰਕ ਆਧਾਰ ਦੇ ਵਿਕਲਪ ਉਤੇ ਕਲਿਕ ਕਰੋ।
SMS ਰਾਹੀਂ ਵੀ ਕੀਤਾ ਜਾ ਸਕਦਾ ਲਿੰਕ
SMS ਸੇਵਾ ਦੀ ਵਰਤੋਂ ਕਰਨ ਲਈ 567678 ਜਾਂ 56161 ਉਤੇ ਮੈਸੇਜ ਭੇਜ ਕੇ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰਵਾਇਆ ਜਾ ਸਕਦਾ ਹੈ।