ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫ 2 ਦਿਨ ਬਾਕੀ, ਮੁਫਤ ਮਿਲੇਗਾ 5 ਲੀਟਰ ਪੈਟਰੋਲ, ਪੜ੍ਹੋ ਕਿਵੇਂ

1 / 215 ਦਸੰਬਰ ਤੱਕ ਮੁਫਤ ਮਿਲੇਗਾ 5 ਲੀਟਰ ਪੈਟਰੋਲ, ਪੜ੍ਹੋ ਕਿਵੇਂ

2 / 215 ਦਸੰਬਰ ਤੱਕ ਮੁਫਤ ਮਿਲੇਗਾ 5 ਲੀਟਰ ਪੈਟਰੋਲ, ਪੜ੍ਹੋ ਕਿਵੇਂ

PreviousNext

ਤੇਲ ਮਾਰਕੇਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਦੇਸ਼ ਦਾ ਸਭ ਤੋਂ ਵੱਡਾ ਬੈਂਕ ਐਸਬੀਆਈ ਆਮ ਲੋਕਾਂ ਲਈ ਇੱਕ ਜ਼ਬਰਦਸਤ ਆਫਰ ਲੈ ਕੇ ਆਇਆ ਹੈ। ਸਸਤੇ ਹੋ ਰਹੇ ਪੈਟਰੋਲ-ਡੀਜ਼ਲ ਵਿਚਾਲੇ ਕੰਪਨੀ ਨੇ ਮੁਫਤ ਪੈਟਰੋਲ ਦੇਣ ਦਾ ਆਫਰ ਕੱਢਿਆ ਹੈ। ਤੁਸੀਂ ਕਿਸੇ ਵੀ ਇੰਡੀਅਨ ਆਇਲ ਦੇ ਪੈਟਰੋਲ ਪੰਪ ਤੋਂ ਮੁਫਤ ਪੈਟਰੋਲ ਲੈ ਸਕਦੇ ਹੌ। ਉਹ ਵੀ 1 ਜਾਂ 2 ਲੀਟਰ ਨਹੀਂ ਬਲਕਿ ਪੂਰੇ 5 ਲੀਟਰ ਪੈਟਰੋਲ ਮੁਫਤ ਚ ਮਿਲੇਗਾ। ਹਾਲਾਂਕਿ ਇਹ ਆਫਰ ਸਿਰਫ ਉਨ੍ਹਾਂ ਗਾਹਕਾਂ ਲਈ ਹੋਵੇਗਾ ਜਿਹੜੇ ਸਿਰਫ BHIM SBI Pay ਐਪ ਨਾਲ ਪੈਟਰੋਲ ਦਾ ਭੁੱਗਤਾਨ ਕਰਨਗੇ।

 

15 ਦਸੰਬਰ ਤੱਕ ਹੈ ਆਫਰ

 

ਕੰਪਨੀ ਨੇ ਆਪਣੇ ਗਾਹਕਾਂ ਨੂੰ ਜਾਣਕਾਰੀ ਦੇਣ ਲਈ ਟਵੀਟ ਕੀਤਾ ਹੈ। ਇਹ ਆਫਰ ਅਕਤੂਬਰ ਨੂੰ ਸ਼ੁਰੂ ਹੋਇਆ ਸੀ ਅਤੇ 23 ਨਵੰਬਰ ਨੂੰ ਖਤਮ ਹੋਣਾ ਸੀ ਪਰ ਇਸ ਆਫਰ ਨੂੰ 30 ਨਵੰਬਰ ਤੱਕ ਵਧਾ ਦਿੱਤਾ ਗਿਆ ਸੀ। ਹੁਣ ਕੰਪਨੀ ਨੇ ਫਿਰ ਆਪਣੇ ਟਵੀਟ ਚ ਜਾਣਕਾਰੀ ਦਿੱਤੀ ਹੈ ਕਿ ਇਹ ਆਫਰ 15 ਦਸੰਬਰ ਤੱਕ ਲਈ ਵਧਾ ਦਿੱਤਾ ਗਿਆ ਹੈ।

 

ਕੰਪਨੀ ਦੇ ਨੋਟੀਫਿ਼ਕੇਸ਼ਨ ਮੁਤਾਬਕ ਜੇਕਰ ਤੁਸੀਂ ਕਾਰ ਜਾਂ ਮੋਟਰਸਾਈਕਲ ਚ ਪੈਟਰੋਲ ਭਰਵਾਉਣ ਤੇ BHIM SBI Pay ਐਪ ਨਾਲ ਭੁੱਗਤਾਨ ਕਰਦੇ ਹੋ ਤਾਂ ਤੁਹਾਨੂੰ 5 ਲੀਟਰ ਤੱਕ ਦਾ ਮੁਫਤ ਪੈਟਰੋਲ ਮਿਲ ਸਕਦਾ ਹੈ। ਐਸਬੀਆਈ ਨੇ ਇਸ ਦੇ ਲਈ ਇੰਡੀਅਨ ਆਇਲ ਨਾਲ ਕਰਾਰ ਕੀਤਾ ਹੈ।

 

 

ਆਫਰ ਦਾ ਲਾਭ ਲਈ ਇੰਡੀਅਨ ਆਇਲ ਦੇ ਰਿਟੇਲ ਆਊਟਲੈਟ ਤੋਂ BHIM SBI Pay ਐਪ ਦੁਆਰਾ ਪੈਟਰੋਲ ਜਾਂ ਡੀਜ਼ਲ ਖਰੀਦਣਾ ਹੋਵੇਗਾ। ਧਿਆਨ ਰਹੇ ਕਿ ਇਸ ਆਫਰ ਦਾ ਲਾਭ ਲੈਣ ਲਈ ਘਟੋ ਘੱਟ 100 ਰੁਪਏ ਦਾ ਤੇਲ ਖਰੀਦਣਾ ਲਾਜ਼ਮੀ ਹੈ। ਇਸ ਐਪ ਤੇ ਤੇਲ ਖਰੀਦਣ ਮਗਰੋਂ ਤੁਹਾਨੂੰ ਇਸਦੀ ਐਪ ਤੇ ਹੀ ਰਸੀਦ ਪ੍ਰਾਪਤ ਹੋਵੇਗੀ। ਇਸ ਰਸੀਦ ਵਿਚ 12 ਅੰਕਾਂ ਵਾਲਾ ਗਾਹਕ ਰੈਫਰੈਂਸ ਨੰਬਰ ਮੌਜੂਦ ਹੁੰਦਾ ਹੈ। ਇਸ ਨੰਬਰ ਨੂੰ ਆਪਣੇ ਮੋਬਾਈਲ ਫ਼ੋਨ ਦੇ ਮੈਸਜ ਬਾਕਸ ਚ ਜਾ ਕੇ ਟਾਈਪ ਕਰੋ, ਫਿਰ ਇੱਕ ਸਪੇਸ ਦਿਓ, ਮਿਤੀ ਅਤੇ ਮਹੀਨਾ ਟਾਈਪ ਕਰੋ (DDMM ਇਸ ਤਰ੍ਹਾਂ ਲਿਖੋ) ਤੇ ਇਸ ਮੈਸਜ ਨੂੰ 9222222084 ਤੇ ਭੇਜ ਦਿਓ।

 

ਆਫਰ ਦਾ ਲਾਭ ਲੱਕੀ ਡ੍ਰਾ ਚ ਕੱਢੇ ਗਏ ਕੋਡ ਦੇ ਮਾਲਕਾਂ ਨੂੰ ਹੀ ਮਿਲੇਗਾ। ਵਾਧੂ ਜਾਣਕਾਰੀ ਲਈ ਕਸਟਮਰ ਕੇਅਰ ਦੇ ਟੋਲ ਮੁਫਤ ਨੰਬਰ 1800 22 8888 ਤੋਂ ਲੈ ਸਕਦੇ ਹੋ। ਜੇਕਰ ਕੋਈ ਸਮੱਸਿਆ ਆਉ਼ਂਦੀ ਹੈ ਤਾਂ help@xtrarewards.com ਤੇ ਵੀ ਈਮੇਲ ਕਰ ਸਕਦੇ ਹੋ। 

 

ਕੈਸ਼ਬੈਕ ਚ ਮਿਲੇਗਾ ਲਾਭ

 

ਕੈਸ਼ਬੈਕ ਪ੍ਰਾਪਤ ਕਰਨ ਦੀ ਐਂਟਰੀ ਰਾਤ 12:00 ਵਜੇ ਹੈ। ਇਸ ਆਫਰ ਚ ਰੋਜ਼ਾਨਾ 10,000 ਲੱਕੀ ਗਾਹਕਾਂ ਨੂੰ 5 ਲੀਟਰ ਤੱਕ ਪੈਟਰੋਲ ਮੁਫਤ ਪ੍ਰਾਪਤ ਕਰਨ ਦਾ ਮੌਕਾ ਹੈ। ਜੇਤੂ ਗਾਹਕਾਂ ਨੂੰ ਐਸਐਮਐਸ ਦੁਆਰਾ ਸੂਚਨਾ ਦੇ ਦਿੱਤੀ ਜਾਵੇਗੀ। ਇਹ ਆਫਰ 15 ਦਸੰਬਰ ਨੂੰ ਰਾਤ 12:00 ਵਜੇ ਬੰਦ ਹੋ ਜਾਵੇਗਾ। ਇਹ ਮਗਰੋਂ ਮਿਲੀ ਐਂਟਰੀ ਨੂੰ ਨਹੀਂ ਮੰਨਿਆ ਜਾਵੇਗਾ। ਇਹ ਆਫਰ 18 ਸਾਲ ਤੋਂ ਘੱਟ ਉਮਰ ਵਾਲੇ ਸਿਰਫ ਭਾਰਤੀ ਨਾਗਰਿਕ ਲਈ ਹੈ।

 

ਇੱਕ ਗਾਹਕ ਦੋ ਵਾਰ ਹੀ ਚੁੱਕ ਸਕਦਾ ਹੈ ਲਾਭ

 

ਲੱਕੀ ਗਾਹਕਾਂ ਨੂੰ 10,000 ਐਸਐਮਐਸ ਭੇਜੇ ਜਾਣਗੇ ਜਿਨ੍ਹਾਂ ਚ 50, 100, 150 ਅਤੇ 200 ਰੁਪਏ ਦਾ ਕੈਸ਼ਬੈਕ ਹੋਵੇਗਾ। ਇੱਕ ਮੋਬਾਈਲ ਨੰਬਰ ਵੱਧ ਤੋਂ ਵੱਧ 2 ਵਾਰ ਇਸ ਆਫਰ ਦਾ ਲਾਭ ਲੈ ਸਕਦਾ ਹੈ। ਮਤਲਬ 200 ਰੁਪਏ ਕੈਸ਼ਬੈਕ 2 ਵਾਰ ਆਏ ਤਾਂ 400 ਰੁਪਏ ਦਾ ਕੈਸ਼ਬੈਕ ਹੋਵੇਗਾ। ਗੋਆ ਚ 400 ਰੁਪਏ ਚ ਲਗਭਗ 5 ਲੀਟਰ ਪੈਟਰੋਲ ਉਪਲੱਬਧ ਹੈ।

 

\

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 liters of petrol will be available free by December 15