ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੁਪਏ 'ਚ 5 ਸਾਲ ਦਾ ਸਭ ਤੋਂ ਵੱਡਾ ਉਛਾਲ, 100 ਪੈਸੇ ਮਜ਼ਬੂਤ

ਘਰੇਲੂ ਸ਼ੇਅਰ ਬਾਜ਼ਾਰ ’ਚ ਰਹੇ ਤੂਫਾਨੀ ਵਾਧੇ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐਫ.ਪੀ.ਆਈ.) ਦੀ ਖਰੀਦਦਾਰੀ ਅਤੇ ਦੁਨੀਆ ਦੀਅਾਂ ਹੋਰ ਪ੍ਰਮੁੱਖ ਕਰੰਸੀਅਾਂ ਦੀ ਬਾਸਕਟ ’ਚ ਡਾਲਰ ਦੇ ਫਿਸਲਣ ਨਾਲ ਅੰਤਰਬੈਂਕਿੰਗ ਕਰੰਸੀ ਬਾਜ਼ਾਰ ’ਚ ਭਾਰਤੀ ਕਰੰਸੀ 1 ਰੁਪਏ ਦੀ ਤੇਜ਼ ਛਾਲ ਮਾਰ ਕੇ 6 ਹਫਤਿਅਾਂ ਤੋਂ ਜ਼ਿਆਦਾ ਦੇ ਉੱਚ ਪੱਧਰ 72.45 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਈ।  

 

ਭਾਰਤੀ ਕਰੰਸੀ ਬੀਤੇ ਕਾਰੋਬਾਰੀ ਦਿਨ 50 ਪੈਸੇ ਦੀ ਤੇਜ਼ੀ ’ਚ 73.45 ਰੁਪਏ ਪ੍ਰਤੀ ਡਾਲਰ ’ਤੇ ਰਹੀ ਸੀ। ਇਨ੍ਹਾਂ 2 ਦਿਨਾਂ ’ਚ ਰੁਪਇਆ ਡੇਢ ਰੁਪਏ ਮਜ਼ਬੂਤ ਹੋਇਆ ਹੈ। ਘਰੇਲੂ ਸ਼ੇਅਰ ਬਾਜ਼ਾਰ ਦੇ ਤੇਜ਼ੀ ’ਚ ਖੁੱਲ੍ਹਣ ਅਤੇ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟ ਤੋਂ ਸਮਰਥਨ ਪਾ ਕੇ ਰੁਪਇਆ ਵੀ 31 ਪੈਸੇ ਦੇ ਵਾਧੇ ਨਾਲ 73.14 ਰੁਪਏ ਪ੍ਰਤੀ ਡਾਲਰ ’ਤੇ ਖੁੱਲ੍ਹਿਆ। ਕਾਰੋਬਾਰ ਦੇ ਸ਼ੁਰੂਆਤੀ ਸੈਸ਼ਨ ’ਚ ਇਹ 73.21 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਫਿਸਲਿਅਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 year biggest boom in rupees 100 paisa strong