ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੂਨ ’ਚ ਸ਼ੁਰੂ ਹੋ ਸਕਦਾ ਹੈ 5G ਦਾ ਟ੍ਰਾਇਲ

5ਜੀ ਦਾ ਹੋਵੇਗਾ ਪਰੀਖਣ

ਭਾਰਤ ਵਿੱਚ ਹੁਣ ਬਹੁਤ ਛੇਤੀ 5G ਦਾ ਸਰਵਿਸ ਟ੍ਰਾਇਲ ਸ਼ੁਰੂ ਹੋਣ ਵਾਲਾ ਹੈ। ਖ਼ਬਰ ਏਜੰਸੀ IANS ਮੁਤਾਬਕ ਦੂਰਸੰਚਾਰ ਮੰਤਰਾਲੇ ਦੇ ਪੈਨਲ ਨੇ ਇਸ ਟ੍ਰਾਇਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦਾ ਟ੍ਰਾਇਲ ਜੂਨ ਮਹੀਨੇ ਸ਼ੁਰੂ ਹੋਵੇਗਾ। ਰਿਪੋਰਟ ਮੁਤਾਬਕ ਫ਼ਿਲਹਾਲ ਤਿੰਨ ਮਹੀਨਿਆਂ ਤੱਕ ਇਸ ਦੀ ਜਾਂਚ ਕੀਤੀ ਜਾਵੇਗੀ, ਉਸ ਤੋਂ ਅਗਲੇ ਦੋ ਹਫ਼ਤਿਆਂ ਅੰਦਰ ਸੈਮਸੰਗ, ਨੌਕੀਆ ਤੇ ਐਰਿਕਸਨ ਨੂੰ ਲਾਇਸੈਂਸ ਜਾਰੀ ਕੀਤੇ ਜਾ ਸਕਦੇ ਹਨ।

 

 

ਸੈਮਸੰਗ ਤੇ ਰਿਲਾਇੰਸ ਜੀਓ, ਏਅਰਟੈਲ ਤੇ ਨੌਕੀਆ ਅਤੇ ਐਰਿਕਸਨ ਵੋਡਾਫ਼ੋਨ–ਆਈਡੀਆ ਨਾਲ ਮਿਲ ਕੇ ਟ੍ਰਾਇਲ ਕਰਨਗੇ। ਇਸ ਲਈ ਪਹਿਲਾਂ 5–ਜੀ ਸਪੈਕਟ੍ਰਮ ਦੀ ਅਲਾਟਮੈਂਟ ਹੋਵੇਗੀ। ਜਾਣਕਾਰੀ ਮੁਤਾਬਕ ਟ੍ਰਾਇਲ ਦੀ ਸ਼ੁਰੂਆਤ ਦਿੱਲੀ ਦੇ ਕਨਾਟ ਪਲੇਸ ਤੋਂ ਕੀਤੀ ਜਾਵੇਗੀ।

 

 

ਦੂਰਸੰਚਾਰ ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਇਸ ਮਿਆਦ ਨੂੰ ਵਧਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਫ਼ਿਲਹਾਲ ਚੀਨੀ ਕੰਪਨੀ Huawei ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। ਅਮਰੀਕਾ ਵਾਰ–ਵਾਰ ਭਾਰਤ ਸਮੇਤ ਹੋਰ ਦੇਸ਼ਾਂ ਨੂੰ Huawei ਨੂੰ ਬਾਹਰ ਰੱਖਣ ਦੀ ਅਪੀਲ ਕਰ ਰਿਹਾ ਹੈ। ਟ੍ਰਾਇਲ ਪੂਰਾ ਹੋਣ ਤੋਂ ਬਾਅਦ ਅਕਤੂਬਰ ਵਿੱਚ ਸਪੈਕਟ੍ਰਮ ਦੀ ਨੀਲਾਮੀ ਸੰਭਵ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5G Trial may begin in India during June